ਨਵੀਂ ਦਿੱਲੀ, 24 ਜੂਨ
ਉੱਤਰ-ਪੂਰਬੀ ਦਿੱਲੀ ਦੇ ਬ੍ਰਹਮਪੁਰੀ ਖੇਤਰ ਵਿੱਚ ਇੱਕ ਝਪਟਮਾਰ ਨੇ ਲੋਕਾਂ ਵੱਲੋਂ ਕਾਬੂ ਕੀਤੇ ਜਾਣ ‘ਤੇ ਇੱਕ ਔਰਤ ਦੀਆਂ ਝਪਟੀਆਂ ਵਾਲੀਆਂ ਨਿਗਲ ਲਈਆਂ। ਮੁਲਜ਼ਮ ਦੀ ਪਛਾਣ ਨਾਸਿਰ (34) ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਵੀਰਵਾਰ ਦੇਰ ਰਾਤ ਫੂਲਨ ਦੇਵੀ ਪੁਸਟਾ ਤੋਂ ਆਪਣੇ ਘਰ ਆ ਰਹੀ ਸੀ। ਇਸ ਦੌਰਾਨ ਇੱਕ ਮੋਟਰਸਾਈਕਲ ਸਵਾਰ ਪਿੱਛਿਓਂ ਆਇਆ ਅਤੇ ਉਸ ਦੇ ਕੰਨਾਂ ‘ਚੋਂ ਸੋਨੇ ਦੀਆਂ ਵਾਲੀਆਂ ਝਪਟ ਕੇ ਲੈ ਗਿਆ। ਅਧਿਕਾਰੀ ਨੇ ਦੱਸਿਆ ਕਿ ਬ੍ਰਹਮਪੁਰੀ ਦੀ ਰਹਿਣ ਵਾਲੀ ਫੂਲਨ ਦੇਵੀ ਨੇ ਨਾਸਿਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਔਰਤ ਦਾ ਪਰਸ ਵੀ ਖੋਹ ਲਿਆ। ਕੁਝ ਦੇਰ ਬਾਅਦ ਔਰਤ ਨੇ ਰਾਹਗੀਰਾਂ ਦੀ ਮਦਦ ਨਾਲ ਝਪਟਮਾਰ ਨੂੰ ਫੜ ਲਿਆ। ਫੜੇ ਜਾਣ ਮਗਰੋਂ ਨਾਸਿਰ ਨੇ ਵਾਲੀਆਂ ਉਨ੍ਹਾਂ ਦੇ ਸਾਹਮਣੇ ਹੀ ਨਿਗਲ ਲਈਆਂ। ਪੁਲੀਸ ਨੇ ਦੱਸਿਆ ਕਿ ਪੁਰਾਣਾ ਮੁਸਤਫਾਬਾਦ ਦੇ ਰਹਿਣ ਵਾਲੇ ਨਾਸਿਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। -ਪੀਟੀਆਈ