ਸ੍ਰੀ ਮੁਕਤਸਰ ਸਾਹਿਬ ( ਨਿੱਜੀ ਪੱਤਰ ਪ੍ਰੇਰਕ): ਗਿੱਦੜਬਾਹਾ ‘ਚ ਨੈਸ਼ਨਲ ਹਾਈਵੇਅ ਨੰਬਰ 7 ਉਪਰ ਮਾਰਕਫੈੱਡ ਨੇੜੇ ਇਕ ਤੇਜ਼ ਰਫਤਾਰ ਕਾਰ ਵੱਲੋਂ ਟੱਕਰ ਮਾਰਨ ਕਰਕੇ ਇਕ ਮੋਟਰਸਾਈਕਲ ਦੀ ਮੌਤ ਹੋ ਗਈ ਜਦੋਂ ਕਿ ਇਕ ਹੋਰ ਗੰਭੀਰ ਜ਼ਖਮੀ ਹੋ ਗਿਆ ਹੈ। ਜਾਣਕਾਰੀ ਅਨੁਸਾਰ ਕਾਰ ਨੂੰ ਔਰਤ ਚਲਾ ਰਹੀ ਸੀ ਤੇ ਉਸ ਦੀ ਰਫਤਾਰ ਕਾਫੀ ਤੇਜ਼ ਸੀ। ਮ੍ਰਿਤਕ ਦੀ ਪਛਾਣ ਪਿੰਡ ਥੇੜੀ ਦੇ ਪਾਲਾ ਸਿੰਘ ਵਜੋਂ ਜਦਕਿ ਜ਼ਖਮੀ ਦੀ ਪਛਾਣ ਰੁਪਿੰਦਰ ਸਿੰਘ ਵਜੋਂ ਹੋਈ ਹੈ। ਮੌਕੇ ‘ਤੇ ਮੋਜੂਦ ਲੋਕਾਂ ਅਨੁਸਾਰ ਕਾਰ ਕਰੀਬ ਅੱਧਾ ਕਿਲੋਮੀਟਰ ਤੱਕ ਮੋਟਰਸਾਈਕਲ ਸਵਾਰਾਂ ਨੂੰ ਘਸੀਟਦੀ ਹੋਈ ਲੈ ਗਈ ਸੀ। ਆਸਪਾਸ ਦੇ ਲੋਕਾਂ ਨੇ ਜ਼ਖਮੀ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਦਾਖਲ ਕਰਵਾਇਆ। ਰੁਪਿੰਦਰ ਸਿੰਘ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਰੈਫਰ ਕਰ ਦਿੱਤਾ ਗਿਆ।