ਪੱਤਰ ਪ੍ਰੇਰਕ
ਸਮਾਲਸਰ, 4 ਨਵੰਬਰ
ਜ਼ਿਲ੍ਹਾ ਸਿੱਖਿਆ ਅਫ਼ਸਰ ਸੁਸ਼ੀਲ ਕੁਮਾਰ ਤੁਲੀ ਤੇ ਐੱਸਡੀ ਇੰਦਰਪਾਲ ਸਿੰਘ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ 25ਵੀਆਂ ਜੂਡੋ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਯੂਨੀਕ ਸੀਨੀਅਰ ਸੈਕੰਡਰੀ ਸਕੂਲ ਸਮਾਲਸਰ ਵਿੱਚ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਦਾ ਉਦਘਾਟਨ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ, ਦੀਪਕ ਅਰੋੜਾ ਚੇਅਰਮੈਨ ਆਫ਼ ਇੰਪੂਰਵਮੈਂਟ ਟਰੱਸਟ ਮੋਗਾ ਅਤੇ ਇੰਦਰਪਾਲ ਸਿੰਘ ਢਿੱਲੋਂ ਡੀਐੱਮ ਸਪੋਰਟਸ ਮੋਗਾ ਨੇ ਕੀਤਾ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਜ਼ੋਨ ਇੰਚਾਰਜ ਬਿਮਲ ਕੁਮਾਰ, ਜਸਵਿੰਦਰ ਜੀਤ ਕੌਰ, ਵਿਕਾਸ ਕੁਮਾਰ, ਸਟੇਟ ਐਵਾਰਡੀ ਗੁਰਚਰਨ ਸਿੰਘ, ਡਾ. ਰਾਜ ਦੁਲਾਰ, ਗੁਰਤੇਜ ਸਿੰਘ ਹਾਜ਼ਰ ਸਨ। ਖੇਡ ਮੁਕਾਬਲੇ ਕਰਵਾਉਣ ਵਾਲੇ ਬਾਬਾ ਰਜਿਕ ਮੁਨੀ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ। ਸਕੂਲ ਪ੍ਰਿੰਸੀਪਲ ਭੂਪੇਸ਼ ਸ਼ਰਮਾ ਅਤੇ ਪ੍ਰਬੰਧਕ ਕਮੇਟੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਜ਼ਿਲ੍ਹਾ ਪੱਧਰੀ ਜੂਡੋ ਮੁਕਾਬਲਿਆਂ ਵਿੱਚ ਮੱਲਾਂ ਮਾਰੀਆਂ
ਸਮਾਲਸਰ (ਪੱਤਰ ਪ੍ਰੇਰਕ): ਸਮਾਲਸਰ ਵਿਚ 25 ਵੇਂ ਜ਼ਿਲ੍ਹਾ ਪੱਧਰੀ ਕਰਵਾਏ ਗਏ ਜੂਡੋ ਮੁਕਾਬਲਿਆਂ ਵਿਚ ਵੀਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਨੱਥੂਵਾਲਾ ਗਰਬੀ ਦੇ 28 ਵਿਿਦਆਰਥੀਆਂ ਨੇ ਭਾਗ ਲਿਆ ਅਤੇ 25 ਮੈਡਲ ਪ੍ਰਾਪਤ ਕੀਤੇ। ਇਨ੍ਹਾਂ ਵਿੱਚ 8 ਗੋਲਡ ਮੈਡਲ, 8 ਸਿਲਵਰ ਮੈਡਲ ਤੇ 9 ਕਾਂਸੀ ਦੇ ਮੈਡਲ ਪ੍ਰਾਪਤ ਕੀਤੇ। ਇਸ ਵਿੱਚ ਅੰਡਰ 14 ਲੜਕੇ ਹਰਸ਼ਿਵੰਦਰ ਸਿੰਘ ਅਤੇ ਹਰਦੀਪ ਸਿੰਘ ਨੇ ਪਹਿਲਾ, ਸੁਖਪ੍ਰੀਤ ਸਿੰਘ ਨੇ ਦੂਜਾ, ਕਰਨਦੀਪ ਸਿੰਘ ਨੇ ਤੀਜਾ, ਲੜਕੀਆਂ ਜਸਪ੍ਰੀਤ ਕੌਰ ਨੇ ਪਹਿਲਾ, ਮਨਵੀਰ ਕੌਰ ਨੇ ਦੂਜਾ, ਪਰਵੀਨ ਕੌਰ, ਸ਼ੁਭਕਿਰਨ ਕੌਰ, ਮਨਵੀਰ ਕੌਰ ਨੇ ਤੀਜਾ, ਅੰਡਰ 17 ਲੜਕੇ ਨਵਦੀਪ ਸਿੰਘ, ਤੇਜਿੰਦਰ ਸਿੰਘ, ਇੰਦਰਜੀਤ ਸਿੰਘ ਨੇ ਪਹਿਲਾ, ਮਨਦੀਪ ਸਿੰਘ ਨੇ ਤੀਜਾ, ਲੜਕੀਆਂ ਪ੍ਰਭਜੋਤ ਕੌਰ ਨੇ ਦੂਜਾ, ਅਮਨੀਤ ਕੌਰ ਅਤੇ ਕੁਲਵੀਰ ਕੌਰ ਨੇ ਤੀਜਾ, ਅੰਡਰ 19 ਸਾਲ ਲੜਕੇ ਹਰਮਨਦੀਪ ਸਿੰਘ ਨੇ ਪਹਿਲਾ , ਲਵਪ੍ਰੀਤ ਸਿੰਘ ਅਤੇ ਜਸਪ੍ਰੀਤ ਸਿੰਘ ਨੇ ਦੂਜਾ, ਲੜਕੀਆਂ ਅੰਡਰ 19 ਸਾਲ ਦਿਆਜੀਤ ਕੌਰ ਨੇ ਪਹਿਲਾ, ਹਰਮਨਦੀਪ ਕੌਰ, ਰਮਨਜੋਤ ਕੌਰ , ਸ਼ਰਨਜੀਤ ਕੌਰ ਨੇ ਦੂਜਾ, ਸਵਰਨਜੀਤ ਕੌਰ ਨੇ ਤੀਜਾ ਅਤੇ ਤੀਰਥ ਸਿੰਘ ਨੇ ਜ਼ਿਲ੍ਹਾ ਪੱਧਰ ਦੀ ਅਥਲੈਟਿਕ ਮੀਟ 1500 ਮੀਟਰ ਰੇਸ ਵਿੱਚ ਦੂਜੀ ਪੁਜੀਸ਼ਨ ਹਾਸਲ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ। ਇਸ ਸਮੇਂ ਚੇਅਰਮੈਨ ਹਰਮਿੰਦਰਪਾਲ ਸਿੰਘ ਗਿੱਲ, ਮੈਨੇਜਿੰਗ ਡਾਇਰੈਕਟਰ ਸੁਖਮਿੰਦਰਪਾਲ ਸਿੰਘ ਗਿੱਲ, ਪ੍ਰਿੰਸੀਪਲ ਤੇਜਿੰਦਰ ਕੌਰ ਗਿੱਲ, ੳੱੁਪ ਪ੍ਰਿੰਸੀਪਲ ਤਰਿੰਦਰ ਕੌਰ, ਲੈਕਚਰਾਰ ਲੱਕੀ ਸ਼ਰਮਾ, ਲੈਕਚਰਾਰ ਰਵੀਕਾਂਤ, ਮੈਡਮ ਚਰਨਜੀਤ ਕੌਰ, ਮੈਡਮ ਮਨਦੀਪ ਕੌਰ ਅਤੇ ਸਮੂਹ ਸਟਾਫ ਨੇ ਬੱਚਿਆਂ ਨੂੰ ਵਧਾਈ ਦਿੱਤੀ।