ਜਗਰਾਉਂ: ਨੇੜਲੇ ਪਿੰਡ ਜੰਡੀ ਸਥਿਤ ਸਰਕਾਰੀ ਹਾਈ ਸਕੂਲ ਵਿੱਚ ਸਾਇੰਸ ਮੇਲਾ ਕਰਵਾਇਆ ਗਿਆ। ਇਸ ਤੋਂ ਬਾਅਦ ਇਨਾਮ ਵੰਡ ਸਮਾਗਮ ਹੋਇਆ। ਸਮਾਜ ਸੇਵੀ ਹਰਬੰਸ ਕੌਰ ਛੀਨਾ ਨੇ ਖੇਡਾਂ ਤੇ ਕੁਇਜ਼ ਵਿੱਚ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਤ ਕੀਤਾ। ਉਨ੍ਹਾਂ ਨੇ ਸਰਕਾਰੀ ਹਾਈ ਸਕੂਲ ਜੰਡੀ ਲਈ ਸਫਾਈ ਸੇਵਿਕਾ ਦਾ ਪ੍ਰਬੰਧ ਕਰਕੇ ਦਿੱਤਾ ਗਿਆ ਜਿਸ ਦੀ ਤਨਖਾਹ ਵੀ ਉਹ ਆਪਣੇ ਪੱਲਿਓਂ ਹਰ ਮਹੀਨੇ ਦੇਣਗੇ। ਇਸ ਮੌਕੇ ਕੁਲਦੀਪ ਸਿੰਘ ਸੈਂਭੀ ਦੇ ਪਰਿਵਾਰ ਵੱਲੋਂ ਆਪਣੀ ਕਮਾਈ ਵਿੱਚੋਂ ਦਸਵੰਧ ਕੱਢਦੇ ਹੋਏ ਜੰਡੀ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਜੁੱਤੇ ਵੰਡੇ ਗਏ। ਇਸ ਮੌਕੇ ਅਜਮੇਰ ਸਿੰਘ ਖਾਲਸਾ, ਗੁਰਜੀਤ ਸਿੰਘ, ਜਗਰਾਜ ਸਿੰਘ ਜੰਡੀ, ਸਰਪੰਚ ਗੁਲਵੰਤ ਸਿੰਘ ਜੰਡੀ, ਪੰਚ ਸੁਖਵਿੰਦਰ ਸਿੰਘ, ਕਮਲਕੀਤ ਸਿੰਘ ਜ਼ੈਲਦਾਰ ਹਾਜ਼ਰ ਸਨ। ਸਕੂਲ ਮੁਖੀ ਅਮਨਦੀਪ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ। -ਨਿੱਜੀ ਪੱਤਰ ਪ੍ਰੇਰਕ