ਸ਼ਾਹਕੋਟ: ਸੰਗਰੂਰ ਵਿੱਚ ਰਾਜ ਪੱਧਰੀ ਮੁਕਾਬਲੇ ‘ਚ ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਦੇ ਹਰਮੋਹਿਤ ਨੇ ਕਾਂਸੀ ਦਾ ਤਗ਼ਮਾ ਜਿੱਤ ਕੇ ਤਹਿਸੀਲ ਸ਼ਾਹਕੋਟ ਤੇ ਜ਼ਿਲ੍ਹਾ ਜਲੰਧਰ ਦਾ ਨਾਮ ਰੌਸ਼ਨ ਕੀਤਾ ਹੈ। ਮੈਡਲ ਜੇਤੂ ਖਿਡਾਰੀ ਦਾ ਸਕੂਲ ਪੁੱਜਣ ‘ਤੇ ਸਕੂਲ ਦੇ ਟਰੱਸਟੀ ਰਾਮ ਮੂਰਤੀ, ਪ੍ਰਿੰਸੀਪਲ ਸੰਦੀਪ ਕੌਰ, ਤੇਜ ਪਾਲ ਸਿੰਘ ਅਤੇ ਸਟਾਫ ਨੇ ਸਵਾਗਤ ਕਰਦਿਆ ਉਸ ਦਾ ਵਿਸ਼ੇਸ਼ ਸਨਮਾਨ ਕੀਤਾ। -ਪੱਤਰ ਪ੍ਰੇਰਕ