ਪੱਤਰ ਪ੍ਰੇਰਕ
ਬਾਘਾ ਪੁਰਾਣਾ, 4 ਨਵੰਬਰ
ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਬਲਾਕ ਇਕਾਈ ਬਾਘਾ ਪੁਰਾਣਾ (ਮੋਗਾ) ਦਾ ਚੋਣ ਇਜਲਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਾਘਾ ਪੁਰਾਣਾ ਵਿੱਚ ਚੋਣ ਅਬਜ਼ਰਵਰ ਸੁਖਪਾਲਜੀਤ ਸਿੰਘ ਮੋਗਾ ਦੀ ਦੇਖ-ਰੇਖ ਹੇਠ ਹੋਇਆ। ਇਜਲਾਸ ਵਿੱਚ ਬਲਾਕ ਬਾਘਾ ਪੁਰਾਣਾ ਦੇ ਸਰਕਾਰੀ ਸਕੂਲਾਂ ਤੋਂ ਜਥੇਬੰਦੀ ਦੇ ਮੈਂਬਰ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਜਥੇਬੰਦੀ ਦੇ ਵਿਧਾਨ ਅਨੁਸਾਰ ਡੀਟੀਐੱਫ ਦੀ ਪੁਰਾਣੀ ਬਲਾਕ ਕਮੇਟੀ ਨੂੰ ਭੰਗ ਕਰ ਕੇ ਨਵੀਂ ਬਲਾਕ ਕਮੇਟੀ ਦੇ 15 ਮੈਂਬਰਾਂ ਦੀ ਚੋਣ ਹਾਜ਼ਰ ਮੈਂਬਰਾਂ ਵੱਲੋਂ ਹੱਥ ਖੜ੍ਹੇ ਕਰ ਕੇ ਸਰਬ ਸੰਮਤੀ ਨਾਲ ਕੀਤੀ ਗਈ, ਜਿਸ ਵਿੱਚ ਸੁਖਵਿੰਦਰ ਸਿੰਘ ਘੋਲੀਆ, ਅਮਨਦੀਪ ਸਿੰਘ ਮਟਵਾਣੀ, ਸਵਰਨਜੀਤ ਸਿੰਘ ਭਗਤਾ, ਰਾਜਵੰਤ ਸਿੰਘ ਘੋਲੀਆ, ਜਸਵੰਤ ਸਿੰਘ ਥਰਾਜ, ਸ਼ਰਨਜੀਤ ਸਿੰਘ, ਜਗਜੀਤ ਸਿੰਘ ਸਮਾਲਸਰ, ਰਾਜਵਿੰਦਰ ਸਿੰਘ ਉਗੋਕੇ, ਮਨਦੀਪ ਸਿੰਘ ਸਾਹੋਕੇ, ਗੁਰਸ਼ਰਨ ਸਿੰਘ ਕੋਟਲਾ , ਨਵਦੀਪ ਸਿੰਘ ਲੰਡੇ ਨੂੰ ਚੁਣਿਆ ਗਿਆ। ਹਾਊਸ ਵੱਲੋਂ ਚੁਣੀ ਇਸ 15 ਮੈਂਬਰੀ ਕਮੇਟੀ ਨੇ ਆਪਣੇ ਵਿਚੋਂ ਸੁਖਵਿੰਦਰ ਘੋਲੀਆ ਨੂੰ ਬਲਾਕ ਪ੍ਰਧਾਨ, ਅਮਨਦੀਪ ਮਟਵਾਣੀ ਨੂੰ ਮੀਤ ਪ੍ਰਧਾਨ, ਸਵਰਨਜੀਤ ਭਗਤਾ ਨੂੰ ਬਲਾਕ ਸਕੱਤਰ, ਰਾਜਵੰਤ ਘੋਲੀਆ ਨੂੰ ਬਲਾਕ ਵਿੱਤ ਸਕੱਤਰ ਅਤੇ ਜਸਵੰਤ ਥਰਾਜ ਨੂੰ ਪ੍ਰੈੱਸ ਸਕੱਤਰ ਵਜੋਂ ਚੁਣਿਆ।
ਪਰਮਿੰਦਰ ਖੋਖਰ ਨੂੰ ਬਲਾਕ ਪ੍ਰਧਾਨ ਤੇ ਹਰੀਕੇ ਨੂੰ ਸਕੱਤਰ ਚੁਣਿਆ
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਅਧਿਆਪਕ ਜਥੇਬੰਦੀ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੀਆਂ ਚੋਣਾਂ ਵਿੱਚ ਬਲਾਕ ਮੁਕਤਸਰ-2 ਦਾ ਚੋਣ ਇਜਲਾਸ ਸਥਾਨਕ ਡੇਰਾ ਭਾਈ ਮਸਤਾਨ ਸਕੂਲ ਵਿੱਚ ਹੋਇਆ। ਇਜਲਾਸ ਵਿੱਚ ਹਾਜ਼ਰ ਅਧਿਆਪਕਾਂ ਵੱਲੋਂ ਸਰਬਸੰਮਤੀ ਨਾਲ 11 ਮੈਂਬਰੀ ਬਲਾਕ ਕਮੇਟੀ ਦੀ ਚੋਣ ਕੀਤੀ ਗਈ। ਇਸ ਵਿੱਚ ਪਰਮਿੰਦਰ ਸਿੰਘ ਖੋਖਰ, ਪਰਮਿੰਦਰ ਪਾਲ ਸਿੰਘ ਹਰੀਕੇ, ਮਨੋਜ ਬੇਦੀ, ਸੰਦੀਪ ਸ਼ਰਮਾ, ਉਪਕਾਰ ਸਿੰਘ, ਬਲਦੇਵ ਰਾਂ ਜਗਦੀਪ ਕੁਮਾਰ ਸ਼ਰਮਾ, ਸਵਰਨਜੀਤ ਕੌਰ, ਗੁਰਸੇਵਕ ਮਾਨ ਅਮੋਲਕ ਸਿੰਘ ਆਜ਼ਾਦ ਆਦਿ ਅਧਿਆਪਕ ਆਗੂ ਸ਼ਾਮਲ ਸਨ। ਕਮੇਟੀ ਨੇ ਆਪਣੇ ਵਿੱਚੋਂ ਪਰਮਿੰਦਰ ਖੋਖਰ ਨੂੰ ਬਲਾਕ ਪ੍ਰਧਾਨ, ਪਰਮਿੰਦਰ ਪਾਲ ਹਰੀਕੇ ਨੂੰ ਬਲਾਕ ਸਕੱਤਰ, ਮਨੋਜ ਬੇਦੀ ਨੂੰ ਮੀਤ ਪ੍ਰਧਾਨ, ਸੰਦੀਪ ਸ਼ਰਮਾ ਨੂੰ ਪ੍ਰੈੱਸ ਸਕੱਤਰ ਤੇ ਉਪਕਾਰ ਸਿੰਘ ਨੂੰ ਵਿੱਤ ਸਕੱਤਰ ਚੁਣਿਆ।