ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 28 ਜੂਨ
ਚੀਨ ਦੇ ਯਿਆਂਗ ਸ਼ਹਿਰ ਵਿਚ ਕਰਵਾਏ ਗਏ ਡਰੈਗਨ ਬੋਟ ਵਿਸ਼ਵ ਕੱਪ ਵਿਚ ਕਾਂਸੇ ਦਾ ਤਗ਼ਮਾ ਜਿੱਤ ਕੇ ਪਰਤੇ ਖਿਡਾਰੀ ਮੁਹੰਮਦ ਜ਼ਮੀਲ ਦਾ ਅੱਜ ਜੱਦੀ ਪਿੰਡ ਬਨਭੌਰਾ ਵਿੱਚ ਪਿੰਡ ਵਾਸੀਆਂ ਨੇ ਫੁੱਲਾਂ ਦੇ ਹਾਰਾਂ ਅਤੇ ਗੁਲਦਸਤਿਆਂ ਨਾਲ ਭਰਵਾਂ ਸਵਾਗਤ ਕੀਤਾ। ਮੁਹੰਮਦ ਜ਼ਮੀਲ ਡਰੈਗਨ ਬੋਟ ਵਿਸ਼ਵ ਕੱਪ ਵਿਚ ਕਾਂਸੇ ਦਾ ਤਗ਼ਮਾ ਜਿੱਤ ਕੇ ਦੁਨੀਆਂ ਭਰ ‘ਚ ਦੇਸ਼ ਦਾ ਨਾਂ ਰੋਸ਼ਨ ਕਰਨ ਵਾਲੀ ਭਾਰਤੀ ਕਯਾਕ ਐਂਡ ਕੈਨੋ ਐਸੋਸੀਏਸ਼ਨ ਦੀ ਬੋਟ ਟੀਮ ਵਿਚ ਅਹਿਮ ਖਿਡਾਰੀ ਵਜੋਂ ਸ਼ਾਮਲ ਸੀ। ਖਿਡਾਰੀ ਮੁਹੰਮਦ ਜ਼ਮੀਲ ਦਾ ਪਿੰਡ ਬਨਭੌਰਾ ਪਹੁੰਚਣ ‘ਤੇ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਇਕਾਈ ਦੇ ਸਾਬਕਾ ਪ੍ਰਧਾਨ ਜ਼ਫਰ ਅਲੀ, ਐਡਵੋਕੇਟ ਕਰਮਜੀਤ ਸਿੰਘ ਸੋਹੀ ਯਾਸਿਰ ਅਰਫਾਤ, ਮੁਹੰਮਦ ਇਕਰਾਮ ਖਲੀਲ, ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਮੀਤ ਪ੍ਰਧਾਨ ਨੰਬਰਦਾਰ ਭੁਪਿੰਦਰ ਸਿੰਘ, ਅਬਦੁਲ ਕਾਦਰ, ਸੁਖਬੀਰ ਸਿੰਘ ਗੋਲਡੀ ਬਨਭੌਰਾ, ਦਵਿੰਦਰਪਾਲ ਸਿੰਘ, ਮੁਹੰਮਦ ਰਫੀ, ਨੰਬਰਦਾਰ ਮਨਜੀਤ ਸਿੰਘ, ਰਾਜ ਕੁਮਾਰ ਘਈ, ਜਸਵਿੰਦਰ ਸਿੰਘ ਭੱਟੀ, ਗੁਰਜੰਟ ਸਿੰਘ ਨੇ ਭਰਵਾਂ ਸਵਾਗਤ ਕਰਦਿਆਂ ਖਿਡਾਰੀ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।