ਫਤਿਹਗੜ੍ਹ ਚੂੜੀਆਂ: ਪਿੰਡ ਛਿਛਰੇਵਾਲ ਦਾ ਸਰਪੰਚ ਪੰਚਾਇਤ ਮੈਂਬਰਾਂ ਸਣੇ ‘ਆਪ’ ਵਿੱਚ ਸ਼ਾਮਲ ਹੋ ਗਿਆ ਹੈ। ਇਸ ਸਬੰਧੀ ਸਮਾਗਮ ਵਿੱਚ ਸੰਬੋਧਨ ਕਰਦਿਆਂ ‘ਆਪ’ ਦੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਲੋਕ ਪਾਰਟੀ ਦੇ ਕੰਮ ਨੂੰ ਦੇਖ ਕੇ ‘ਆਪ’ ਵਿੱਚ ਸ਼ਾਮਲ ਹੋ ਰਹੇ ਹਨ। ਇਸ ਮੌਕੇ ਹਲਕਾ ਇੰਚਾਰਜ ਨੇ ਕਾਂਗਰਸ ਤੇ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ‘ਆਪ’ ‘ਚ ਸ਼ਾਮਲ ਹੋਣ ਵਾਲੇ ਸਰਪੰਚ ਜਸਵੰਤ ਕੌਰ, ਸਚਿਨਦੀਪ ਸਿੰਘ ਬਾਠ, ਸਾਬਕਾ ਸਰਪੰਚ ਪ੍ਰਗਟ ਸਿੰਘ ਲਾਡੀ, ਸਾਬਕਾ ਸਰਪੰਚ ਸ਼ਿਵਰਾਜ ਬਿੱਟੂ, ਮੈਂਬਰ ਪੰਚਾਇਤ ਤਰਲੋਕ ਸਿੰਘ, ਮੈਂਬਰ ਪੰਚਾਇਤ ਜਸਪਾਲ ਸਿੰਘ ਤੇ ਗੁਰਦੇਵ ਸਿੰਘ, ਪਰਜੀਤ ਸਿੰਘ ਬਾਠ, ਜਸਪਾਲ ਸਿੰਘ ਤੇ ਪ੍ਰਭੂ ਮਸੀਹ ਆਦਿ ਦਾ ਪਾਰਟੀ ਵਿੱਚ ਸਵਾਗਤ ਕੀਤਾ। -ਪੱਤਰ ਪ੍ਰੇਰਕ