ਲੁਧਿਆਣਾ: ਥਾਣਾ ਜਮਾਲਪੁਰ ਦੀ ਪੁਲੀਸ ਨੇ ਭਤੀਜੀ ਨਾਲ ਜਬਰ-ਜਨਾਹ ਦੇ ਦੋਸ਼ ਤਹਿਤ ਉਸ ਦੇ ਚਾਚੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੀੜਤ ਨਾਬਾਲਗ ਲੜਕੀ ਦੀ ਗੁਰੂ ਰਾਮਦਾਸ ਨਗਰ ਤਾਜਪੁਰ ਰੋਡ ਰਹਿੰਦੀ ਮਾਂ ਨੇ ਦੱਸਿਆ ਹੈ ਕਿ ਉਹ ਆਪਣੀ 12 ਸਾਲਾਂ ਦੀ ਲੜਕੀ ਨੂੰ ਆਪਣੇ ਦਿਓਰ ਮਦਨ ਕੋਲ ਛੱਡ ਕੇ ਆਪਣੇ ਪਤੀ ਤੇ ਬਾਕੀ ਬੱਚਿਆਂ ਸਣੇ ਯੂਪੀ ਸਹੁਰੇ ਘਰ ਗਈ ਸੀ। ਉਹ ਜਦੋਂzwnj; ਆਪਣੇ ਪਤੀ ਸਮੇਤ ਪੰਜਾਬ ਵਾਪਸ ਆਈ ਤਾਂ ਬੇਟੀ ਨੇ ਦੱਸਿਆ ਕਿ ਚਾਚਾ ਮਦਨ ਨੇ ਉਸ ਨਾਲ ਜਬਰ-ਜਨਾਹ ਕੀਤਾ ਅਤੇ ਘਰੋਂ ਕਿਧਰੇ ਚਲਾ ਗਿਆ। ਥਾਣੇਦਾਰ ਬਰਿੰਦਰਜੀਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਮਦਨ ਵਾਸੀ ਸੂਬੇਖੇੜਾ ਕਲਬਾਰੀ ਜ਼ਿਲ੍ਹਾ ਊਨਾਓ (ਉਤਰ ਪ੍ਰਦੇਸ਼) ਹਾਲ ਵਾਸੀ ਗੁਰੂ ਰਾਮਦਾਸ ਨਗਰ ਤਾਜਪੁਰ ਰੋਡ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।zwnj; -ਨਿੱਜੀ ਪੱਤਰ ਪ੍ਰੇਰਕ