ਪੱਤਰ ਪ੍ਰੇਰਕ
ਲਹਿਰਾਗਾਗਾ, 23 ਜੂਨ
ਨੇੜਲੇ ਪਿੰਡ ਘੋੜੇਨੱਬ ਸਮੇਤ ਕਈ ਪਿੰਡਾਂ ਦੇ ਕਿਸਾਨ ਦੋ ਢਾਈ ਦਹਾਕਿਆਂ ਤੋਂ ਨਹਿਰੀ ਪਾਣੀ ਨੂੰ ਤਰਸ ਰਹੇ ਸਨ। ਇਸ ਬਾਰੇ ‘ਆਪ’ ਦੇ ਹਲਕਾ ਪ੍ਰਧਾਨ ਗੁਰਪਿਆਰ ਸਿੰਘ ਘੋੜੇਨੱਬ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ ਨਾਲ ਸਬੰਧਤ ਖੇਤਾਂ ਵਿੱਚ ਨਹਿਰੀ ਪਾਣੀ ਲਗਭਗ ਦੋ ਢਾਈ ਦਹਾਕਿਆਂ ਤੋਂ ਵੇਖਿਆ ਹੀ ਨਹੀਂ ਸੀ ਪਰ ਹੁਣ ‘ਆਪ’ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਨੇਕ ਨੀਤੀ ਸਦਕਾ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚਣਾ ਸ਼ੁਰੂ ਹੋ ਗਿਆ ਹੈ। ਇਸ ਸਮੇਂ ਕਿਸਾਨਾਂ ਨੇ ਕਿਹਾ ਕਿ ਇਸ ਨਾਲ ਜਿੱਥੇ ਖੇਤਾਂ ਵਿੱਚ ਫਸਲ ਦੀ ਪੈਦਾਵਾਰ ਵਧੇਗੀ, ਉਥੇ ਹੀ ਧਰਤੀ ਹੇਠਲੇ ਪਾਣੀ ਦਾ ਵੀ ਬਚਾਅ ਹੋਵੇਗਾ।