ਸਮਾਣਾ (ਨਿੱਜੀ ਪੱਤਰ ਪ੍ਰੇਰਕ): ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਨਕ ਪਬਲਿਕ ਕਾਲਜ ਸਮਾਣਾ ਵੱਲੋਂ ਇੱਕ ਸਵੈ-ਇਛੁੱਕ ਖੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਵੱਲੋਂ ਡੇਂਗੂ ਦੀ ਬਿਮਾਰੀ ਕਾਰਨ ਤਤਕਾਲੀ ਤੌਰ ‘ਤੇ ਲਗਾਇਆ ਗਿਆ। ਇਹ ਕੈਂਪ ਸਮਾਣਾ ਦੇ ਐੱਚ.ਡੀ.ਐੱਫ.ਸੀ. ਬੈਂਕ ਦੇ ਸਹਿਯੋਗ ਨਾਲ ਲਗਾਇਆ ਗਿਆ, ਜਿਸ ਵਿਚ 40 ਖੂਨਦਾਨੀਆਂ ਨੇ ਖੂਨ ਦਾਨ ਕੀਤਾ। ਕੈਂਪ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਡਾ. ਜਤਿੰਦਰ ਦੇਵ ਅਤੇ ਬੈਂਕ ਮੈਨੇਜਰ ਸੁਮੀਤ ਮਲਹੋਤਰਾ ਨੇ ਕੀਤਾ। ਕੈਂਪ ‘ਚ ਐੱਨਐੱਸਐੱਸ ਯੂਨਿਟ, ਰੈੱਡ ਰਬਿਨ ਕਲੱਬ ਅਤੇ ਐੱਨਸੀਸੀ ਯੂਨਿਟ ਦਾ ਅਹਿਮ ਯੋਗਦਾਨ ਰਿਹਾ।