ਖੇਤਰੀ ਪ੍ਰਤੀਨਿਧ
ਲੁਧਿਆਣਾ, 27 ਜੂਨ
ਪੀਏਯੂ ਦੇ ਬੀਟੈੱਕ ਖੇਤੀ ਇੰਜਨੀਅਰਿੰਗ ਅਤੇ ਹੋਰ ਅੰਡਰ ਗ੍ਰੈਜੂਏਟ ਕੋਰਸਾਂ ਲਈ ਦਾਖਲਾ ਸ਼ੁਰੂ ਹੈ। ਇਨ੍ਹਾਂ ਕੋਰਸਾਂ ਲਈ ਲਿਖਤੀ ਪ੍ਰਵੇਸ਼ ਪ੍ਰੀਖਿਆ ਪੀਏਯੂ-ਸੀਏਟੀ ਲਈ ਅਰਜ਼ੀਆਂ ਬਿਨਾਂ ਕਿਸੇ ਲੇਟ ਫੀਸ ਤੋਂ 30 ਜੂਨ ਤੱਕ ਭੇਜੀਆਂ ਜਾ ਸਕਦੀਆਂ ਹਨ। 3 ਜੁਲਾਈ ਤੱਕ ਅਰਜ਼ੀਆਂ ਨਿਰਧਾਰਤ ਲੇਟ ਫੀਸ ਨਾਲ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ। ਡਾ. ਹਰਮਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਲਿਖਤੀ ਪ੍ਰੀਖਿਆ 23 ਜੁਲਾਈ ਨੂੰ ਹੋਵੇਗੀ। ਪੀਏਯੂ. ਦੇ ਰਜਿਸਟਰਾਰ ਡਾ. ਮਾਨਵ ਇੰਦਰਾ ਸਿੰਘ ਗਿੱਲ ਨੇ ਕਿਹਾ ਕਿ ਪ੍ਰੀਖਿਆਰਥੀ ਯੂਨੀਵਰਿਸਟੀ ਦੀ ਵੈਬਸਾਈਟ www.pau.edu ਦੇਖ ਸਕਦੇ ਹਨ।