ਸ਼ਾਹਜਹਾਂਪੁਰ (ਉੱਤਰ ਪ੍ਰਦੇਸ਼), 23 ਜੂਨ
ਇੱਥੋਂ ਦੇ ਸ਼ੇਰਾ ਮਊ ਦੱਖਣੀ ਇਲਾਕੇ ਵਿੱਚ ਸ਼ਾਹਜਹਾਂਪੁਰ-ਲਖਨਊ ਰੋਡ ‘ਤੇ ਅੱਜ ਸਵੇਰੇ ਅਣਪਛਾਤੇ ਵਾਹਨ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ ਨਾਲ ਦੋ ਬੱਚਿਆਂ ਸਮੇਤ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ। ਇਹ ਸਾਰੇ ਵਿਆਹ ਤੋਂ ਘਰ ਪਰਤ ਰਹੇ ਸਨ। ਮ੍ਰਿਤਕਾਂ ਦੀ ਪਛਾਣ 34 ਸਾਲਾ ਰਘੁਵੀਰ, ਉਸ ਦੀ 30 ਸਾਲਾ ਪਤਨੀ ਜੋਤੀ, 36 ਸਾਲਾ ਸਾਲੀ ਜੂਲੀ, ਬੱਚੇ 3 ਸਾਲਾ ਅਭੀ ਤੇ 5 ਸਾਲਾ ਕ੍ਰਿਸ਼ਨਾ ਵਜੋਂ ਹੋਈ ਹੈ।