ਸ਼ਿਮਲਾ, 27 ਜੂਨ
ਢਿੱਗਾਂ ਡਿੱਗਣ ਅਤੇ ਹੜ੍ਹਾਂ ਕਾਰਨ ਕਰੀਬ 24 ਘੰਟੇ ਬੰਦ ਰਹਿਣ ਤੋਂ ਬਾਅਦ ਦੇਰ ਰਾਤ ਚੰਡੀਗੜ੍ਹ-ਮਨਾਲੀ ਕੌਮੀ ਮਾਰਗ ਨੂੰ ਆਵਾਜਾਈ ਲਈ ਬਹਾਲ ਕਰ ਦਿੱਤਾ ਗਿਆ। ਹਾਈਵੇਅ ਜਾਮ ਹੋਣ ਕਾਰਨ ਐਤਵਾਰ ਸ਼ਾਮ ਤੋਂ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਸੈਲਾਨੀਆਂ ਸਮੇਤ ਸੈਂਕੜੇ ਯਾਤਰੀ ਫਸੇ ਹੋਏ ਸਨ।