ਟ੍ਰਿਬਿਊਨ ਨਿਊਜ਼ ਸਰਵਿਸ
ਸ਼ਿਮਲਾ, 28 ਜੂਨ
ਰਾਮਪੁਰ ‘ਚ ਅੱਜ ਸਵੇਰੇ ਸੜਕ ਹਾਦਸੇ ‘ਚ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਕ ਜ਼ਖ਼ਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ ਰਾਮਪੁਰ ਤਹਿਸੀਲ ਦੇ ਅਵਿਨਾਸ਼ (24), ਸੰਦੀਪ (40), ਸੁਮਨ (22) ਅਤੇ ਹਿਮਾਨੀ (22) ਵਜੋਂ ਹੋਈ ਹੈ। ਹਾਦਸੇ ਵਿੱਚ ਜ਼ਖ਼ਮੀ ਹੋਈ ਔਰਤ ਦੀ ਪਛਾਣ ਸ਼ਿਵਾਨੀ (22) ਵਜੋਂ ਹੋਈ ਹੈ।