ਨਵੀਂ ਦਿੱਲੀ, 30 ਜੂਨ
ਦਿੱਲੀ ਦੀ ਮੰਤਰੀ ਆਤਿਸ਼ੀ ਨੂੰ ਵਿੱਤ, ਯੋਜਨਾ, ਮਾਲ ਵਿਭਾਗ ਦਾ ਵਾਧੂ ਚਾਰਜ ਮਿਲੇਗਾ। ਇਸ ਬਾਰੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਮੰਤਰੀ ਮੰਡਲ ਦੇ ਫੇਰਬਦਲ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਤਿੰਨੇ ਵਿਭਾਗ ਪਹਿਲਾਂ ਮੰਤਰੀ ਕੈਲਾਸ਼ ਗਹਿਲੋਤ ਕੋਲ ਸਨ। ਵਾਧੂ ਚਾਰਜ ਦੇ ਨਾਲ ਆਤਿਸ਼ੀ, ਜੋ ਕੈਬਨਿਟ ਵਿੱਚ ਇਕਲੌਤੀ ਮਹਿਲਾ ਮੰਤਰੀ ਹੋਣ ਦਾ ਮਾਣ ਵੀ ਰੱਖਦੀ ਹੈ, ਹੁਣ 12 ਵਿਭਾਗਾਂ ਨੂੰ ਸੰਭਾਲੇਗੀ।