ਇੰਫਾਲ, 29 ਅਗਸਤ
ਮਨੀਪੁਰ ਵਿਧਾਨ ਸਭਾ ਦਾ ਅੱਜ ਇਕ ਦਿਨ ਦਾ ਸੈਸ਼ਨ ਸ਼ੁਰੂ ਹੋਣ ਤੋਂ ਕੁਝ ਦੇਰ ਬਾਅਦ ਹੀ ਹੰਗਾਮੇ ਕਾਰਨ ਅਣਮਿਥੇ ਸਮੇਂ ਲਈ ਉਠਾਅ ਦਿੱਤਾ ਗਿਆ। ਇਸ ਤੋਂ ਪਹਿਲਾਂ ਆਸ ਸੀ ਕਿ ਸੈਸ਼ਨ ਦੌਰਾਨ ਸੂਬੇ ’ਚ ਹਿੰਸਾ ਦੀ ਮੌਜੂਦਾ ਸਥਿਤੀ ‘ਤੇ ਚਰਚਾ ਹੋ ਸਕਦੀ ਹੈ। ਸੁਰੱਖਿਆ ਕਾਰਨਾਂ ਕਰਕੇ ਜ਼ਿਆਦਾਤਰ ਕੁਕੀ ਵਿਧਾਇਕਾਂ ਦੇ ਵਿਧਾਨ ਸਭਾ ਸੈਸ਼ਨ ’ਚ ਹਿੱਸਾ ਨਾ ਲੈਣ ਦਾ ਫ਼ੈਸਲਾ ਕੀਤਾ ਸੀ। ਕੁਕੀ ਦੇ ਦਬਦਬੇ ਵਾਲੇ ਖੇਤਰਾਂ ਦੇ 10 ਵਿੱਚੋਂ 6 ਵਿਧਾਇਕ ਪਹਿਲਾਂ ਹੀ ਸਪੀਕਰ ਤੋਂ ਛੁੱਟੀ ਲੈ ਚੁੱਕੇ ਸਨ। ਪੰਜ ਵਿਧਾਇਕਾਂ ਨੇ ਸੋਮਵਾਰ ਨੂੰ ਸਪੀਕਰ ਨੂੰ ਛੁੱਟੀ ਲਈ ਅਰਜ਼ੀਆਂ ਭੇਜੀਆਂ, ਜਦੋਂ ਕਿ ਸਮਾਜ ਭਲਾਈ ਅਤੇ ਸਹਿਕਾਰਤਾ ਮੰਤਰੀ ਅਤੇ ਕਾਂਗਪੋਕਪੀ ਦੇ ਵਿਧਾਇਕ ਨੇਮਚਾ ਕਿਗਪੇਨ ਨੇ ਸ਼ਨਿਚਰਵਾਰ ਨੂੰ ਛੁੱਟੀ ਲਈ ਅਰਜ਼ੀਆਂ ਭੇਜੀਆਂ।