ਨਵੀਂ ਦਿੱਲੀ, 27 ਜੂਨ
ਇਥੇ ਪ੍ਰਗਤੀ ਮੈਦਾਨ ਸੁਰੰਗ ਵਿਚ ਬੰਦੂਕ ਦਿਖਾ ਕੇ ਡਿਲੀਵਰੀ ਏਜੰਟ ਅਤੇ ਉਸ ਦੇ ਸਾਥੀ ਨੂੰ ਲੁੱਟਣ ਦੇ ਦੋਸ਼ ਵਿਚ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦਿੱਲੀ ਪੁਲੀਸ ਨੂੰ ਮਿਲੀ ਸੀਸੀਟੀਵੀ ਫੁਟੇਜ ਵਿੱਚ ਚਾਰ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੂੰ ਚਾਂਦਨੀ ਚੌਕ ਵਿੱਚ ਓਮੀਆ ਐਂਟਰਪ੍ਰਾਈਜਿਜ਼ ਦੇ ਡਿਲੀਵਰੀ ਏਜੰਟ ਅਤੇ ਉਸ ਦੇ ਸਾਥੀ ਦੀ ਕੈਬ ਨੂੰ ਰੋਕਦੇ ਹੋਏ ਅਤੇ ਉਨ੍ਹਾਂ ਤੋਂ 2 ਲੱਖ ਰੁਪਏ ਵਾਲੇ ਬੈਗ ਨੂੰ ਬੰਦੂਕ ਦਿਖਾ ਕੇ ਲੁੱਟਦੇ ਦੇਖਿਆ ਗਿਆ।