ਇੰਫਾਲ, 30 ਜੂਨ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ ਮਨੀਪੁਰ ਦੇ ਮੋਇਰਾਂਗ ਕਸਬੇ ਵਿੱਚ ਰਾਹਤ ਕੈਂਪਾਂ ਦਾ ਦੌਰਾ ਕਰਨਗੇ। ਪਾਰਟੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮਨੀਪੁਰ ਦੀ ਰਾਜਧਾਨੀ ਵਿੱਚ ਰਾਹਤ ਕੈਂਪਾਂ ਦਾ ਦੌਰਾ ਕਰਨ ਤੋਂ ਇਲਾਵਾ ਸ੍ਰੀ ਗਾਂਧੀ ਦਿਨ ਵੇਲੇ ਇੰਫਾਲ ਵਿੱਚ ਕੁਝ ਬੁੱਧੀਜੀਵੀਆਂ ਅਤੇ ਨਾਗਰਿਕ ਸਮਾਜ ਸੰਗਠਨਾਂ ਦੇ ਪ੍ਰਤੀਨਿਧੀਆਂ ਨਾਲ ਵੀ ਮੁਲਾਕਾਤ ਕਰਨਗੇ। ਵੀਰਵਾਰ ਨੂੰ ਸ੍ਰੀ ਰਾਹੁਲ ਨੇ ਜਾਤੀ ਦੰਗਿਆਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਕਸਬਿਆਂ ਵਿੱਚੋਂ ਇੱਕ ਚੂਰਾਚਾਂਦਪੁਰ ਵਿੱਚ ਰਾਹਤ ਕੈਂਪਾਂ ਦਾ ਦੌਰਾ ਕੀਤਾ।