ਲੰਡਨ, 29 ਜੂਨ
ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ 10 ਡਾਊਨਿੰਗ ਸਟ੍ਰੀਟ ਵਿਖੇ ਬਰਤਾਨੀਆ-ਭਾਰਤ ਹਫ਼ਤਾ ਸਮਾਗਮ ਦੌਰਾਨ ਦੂਜੇ ਵਿਸ਼ਵ ਯੁੱਧ ਵਿੱਚ ਲੜਨ ਵਾਲੇ ਆਖਰੀ ਜਿਊਂਦੇ ਸਿੱਖ ਸੈਨਿਕਾਂ ਵਿੱਚੋਂ ਇੱਕ ਰਜਿੰਦਰ ਸਿੰਘ ਢੱਟ ਨੂੰ ਪੁਆਇੰਟ ਆਫ਼ ਲਾਈਟ ਸਨਮਾਨ ਨਾਲ ਸਨਮਾਨਿਤ ਕੀਤਾ ਹੈ। ਇਸ ਵੇਲੇ ਢੱਟ ਦੀ ਉਮਰ 101 ਸਾਲ ਹੈ। ਸ੍ਰੀ ਢੱਟ 1963 ਤੋਂ ਦੱਖਣ-ਪੱਛਮੀ ਲੰਡਨ ਵਿੱਚ ਹਾਉਂਸਲੋ ਵਿੱਚ ਰਹਿ ਰਹੇ ਹਨ। ਉਹ 1921 ਵਿੱਚ ਭਾਰਤ ਵਿੱਚ ਪੈਦਾ ਹੋਏ ਸਨ।