ਰਮੇਸ਼ ਭਾਰਦਵਾਜ
ਲਹਿਰਗਾਗਾ, 23 ਜੂਨ
ਨਜ਼ਦੀਕੀ ਪਿੰਡ ਗੋਬਿੰਦਗੜ੍ਹ ਖੈ਼ਬਰ ਦੇ ਸਟੇਸ਼ਨ ਨੇੜੇ ਨੌਜਵਾਨ ਨੇ ਰੇਲ ਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰ ਲਈ। ਗੁਰਵਿੰਦਰ ਸਿੰਘ (27) ਪੁੱਤਰ ਬਹਾਦਰ ਸਿੰਘ ਨਜ਼ਦੀਕੀ ਪਿੰਡ ਨੰਗਲਾ ਦਾ ਵਸਨੀਕ ਸੀ। ਉਸ ਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਗੋਬਿੰਦਗੜ੍ਹ ਖੋਖਰ ਰੇਲਵੇ ਸਟੇਸ਼ਨ ਨੇੜੇ ਰੇਲਗੱਡੀ ਹੇਠ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ। ਰੇਲਵੇ ਚੌਕੀ ਇੰਚਾਰਜ ਗੁਰਲਾਲ ਸਿੰਘ ਨੇ ਦੱਸਿਆ ਕਿ ਥਾਣੇਦਾਰ ਮਲਕੀਤ ਸਿੰਘ ਵੱਲੋਂ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।