ਬਿਦਰ (ਕਰਨਾਟਕ), 5 ਨਵੰਬਰ
ਬਿਦਰ ਦੇ ਚਿੱਟਾਗੁੱਪਾ ਤਾਲੁਕ ਦੇ ਪਿੰਡ ਵਿੱਚ ਸ਼ੁੱਕਰਵਾਰ ਦੇਰ ਰਾਤ ਆਟੋ ਰਿਕਸ਼ਾ ਅਤੇ ਟਰੱਕ ਵਿਚਾਲੇ ਆਹਮੋ-ਸਾਹਮਣੇ ਦੀ ਟੱਕਰ ਵਿੱਚ ਸੱਤ ਔਰਤਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖ਼ਮੀ ਹੋ ਗਏ। ਇਹ ਔਰਤਾਂ ਮਜ਼ਦੂਰ ਸਨ ਅਤੇ ਕੰਮ ਤੋਂ ਬਾਅਦ ਆਟੋ ਰਿਕਸ਼ਾ ਰਾਹੀਂ ਘਰ ਪਰਤ ਰਹੀਆਂ ਸਨ। ਬਰਮਾਲਖੇੜਾ ਸਰਕਾਰੀ ਸਕੂਲ ਨੇੜੇ ਆਟੋ ਰਿਕਸ਼ਾ ਟਰੱਕ ਨਾਲ ਟਕਰਾ ਗਿਆ।