ਸ੍ਰੀਨਗਰ, 23 ਜੂਨ
ਜੰਮੂ-ਕਸ਼ਮੀਰ ਦੇ ਮਾਛਿਲ ਸੈਕਟਰ ‘ਚ ਸੁਰੱਖਿਆ ਬਲਾਂ ਨੇ ਘੁਸਪੈਠ ਨੂੰ ਨਾਕਾਮ ਕਰਦਿਆਂ ਚਾਰ ਅਤਿਵਾਦੀ ਮਾਰ ਦਿੱਤੇ। ਕਸ਼ਮੀਰ ਜ਼ੋਨ ਪੁਲੀਸ ਨੇ ਟਵੀਟ ਵਿੱਚ ਕਿਹਾ, ‘ਸਾਂਝੇ ਅਪਰੇਸ਼ਨ ਵਿੱਚ ਫੌਜ ਅਤੇ ਪੁਲੀਸ ਨੇ ਕੁਪਵਾੜਾ ਵਿੱਚ ਮਾਛਿਲ ਸੈਕਟਰ ਦੇ ਕਾਲਾ ਜੰਗਲ ਵਿੱਚ ਚਾਰ ਅਤਿਵਾਦੀਆਂ ਨੂੰ ਮਾਰ ਦਿੱਤਾ ਹੈ, ਜੋ ਮਕਬੂਜ਼ਾ ਕਸ਼ਮੀਰ ਤੋਂ ਭਾਰਤ ‘ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਸੁਰੱਖਿਆ ਬਲਾਂ ਨੇ ਪਿਛਲੇ ਸ਼ੁੱਕਰਵਾਰ ਨੂੰ ਵੀ ਘੁਸਪੈਠ ਦੀ ਕੋਸ਼ਿਸ਼ ਦੌਰਾਨ ਕੇਰਨ ਸੈਕਟਰ ‘ਚ ਪੰਜ ਅਤਿਵਾਦੀ ਮਾਰੇ ਸਨ।