ਨਵੀਂ ਦਿੱਲੀ, 26 ਜੂਨ
ਸੇਵਾਮੁਕਤੀ ਫੰਡ ਬਾਡੀ ਈਪੀਐੱਫਓ ਨੇ ਵਧੇਰੇ ਪੈਨਸ਼ਨ ਅਪਨਾਉਣ ਲਈ ਅਰਜ਼ੀਆਂ ਦਾਖਲ ਕਰਨ ਦੀ ਆਖ਼ਰੀ ਤਰੀਕ 11 ਜੁਲਾਈ ਤੱਕ ਵਧਾ ਦਿੱਤੀ ਹੈ। ਈਪੀਐੱਫਓ ਵੱਲੋਂ ਵਧੇਰੇ ਪੈਨਸ਼ਨ ਲਈ ਅਪਲਾਈ ਕਰਨ ਦੀ ਆਖਰੀ ਤਰੀਕ ਵਿੱਚ ਦੂਜੀ ਵਾਰ ਵਾਧਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਹ ਤਰੀਕ 3 ਮਈ 2023 ਤੋਂ ਵਧਾ ਕੇ 26 ਜੂਨ 2023 ਕੀਤੀ ਗਈ ਸੀ।
ਐਂਪਲਾਈਜ਼ ਪ੍ਰੋਵੀਡੈਂਟ ਫੰਡ ਸੰਸਥਾ ਨੇ ਇਕ ਬਿਆਨ ਵਿੱਚ ਕਿਹਾ ਹੈ ਕਿ ਯੋਗ ਪੈਨਸ਼ਨਰਾਂ ਤੇ ਮੈਂਬਰਾਂ ਨੂੰ ਇਹ ਆਖਰੀ ਮੌਕਾ ਦਿੱਤਾ ਗਿਆ ਹੈ ਕਿ ਉਹ ਪੇਸ਼ ਆ ਰਹੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨੂੰ ਦੂਰ ਕਰ ਸਕਣ। ਬਿਆਨ ਮੁਤਾਬਕ ਵਧੇਰੇ ਪੈਨਸ਼ਨ ਅਪਣਾਉਣ ਲਈ ਮੁਲਾਜ਼ਮਾਂ ਵੱਲੋਂ ਅਰਜ਼ੀਆਂ ਦਾਖਲ ਕੀਤੇ ਜਾਣ ਦੀ ਆਖਰੀ ਤਰੀਕ ਹੁਣ 11 ਜੁਲਾਈ ਤੱਕ ਵਧਾ ਦਿੱਤੀ ਗਈ ਹੈ। -ਪੀਟੀਆਈ