ਬੀਕਾਨੇਰ, 24 ਜੂਨ
ਰਾਜਸਥਾਨ ਦੇ ਬੀਕਾਨੇਰ ਵਿੱਚ ਬੀਐੱਸਐੱਫ ਨੇ ਰਾਵਲਾ ਸਰਹੱਦ ਨੇੜੇ ਪਾਕਿਸਤਾਨ ਵਾਲੇ ਪਾਸੇ ਤੋਂ ਆਏ ਡਰੋਨ ਅਤੇ ਸ਼ੱਕੀ ਨਸ਼ੀਲੇ ਪਦਾਰਥਾਂ ਦੇ ਦੋ ਪੈਕੇਟ ਬਰਾਮਦ ਕੀਤੇ ਹਨ। 23-24 ਜੂਨ ਦੀ ਰਾਤ ਨੂੰ ਰਾਵਲਾ ਵਿੱਚ ਭਾਰਤ-ਪਾਕਿ ਕੌਮਾਂਰਤੀ ਸਰਹੱਦ ‘ਤੇ ਤਾਇਨਾਤ ਬੀਐੱਸਐੱਫ ਜਵਾਨਾਂ ਨੇ ਪਾਕਿਸਤਾਨ ਵਾਲੇ ਪਾਸੇ ਤੋਂ ਆਉਂਦੇ ਡਰੋਨ ਦੀ ਗੂੰਜ ਸੁਣੀ ਤੇ ਉਸ ‘ਤੇ ਗੋਲੀਬਾਰੀ ਕੀਤੀ। ਬੀਐੱਸਐੱਫ ਨੇ ਬਾਅਦ ਵਿੱਚ ਇਲਾਕੇ ਦੀ ਤਲਾਸ਼ੀ ਲਈ ਤੇ ਮੌਕੇ ਤੋਂ ਡਰੋਨ ਤੇ ਦੋ ਕਿਲੇ ਨਸ਼ੀਲਾ ਪਦਾਰਥ ਬਰਾਮਦ ਕੀਤਾ।