ਨਵੀਂ ਦਿੱਲੀ: ਸੀਨੀਅਰ ਆਈਪੀਐੱਸ ਅਫ਼ਸਰ ਅਜੈ ਭਟਨਾਗਰ ਨੂੰ ਸੀਬੀਆਈ ਦਾ ਵਿਸ਼ੇਸ਼ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਝਾਰਖੰਡ ਕਾਡਰ ਦੇ 1989 ਬੈਚ ਦੇ ਆਈਪੀਐੱਸ ਅਫ਼ਸਰ ਭਟਨਾਗਰ ਇਸ ਸਮੇਂ ਜਾਂਚ ਏਜੰਸੀ ਦੇ ਵਧੀਕ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਪਰਸੋਨਲ ਮੰਤਰਾਲੇ ਨੇ ਕਿਹਾ ਕਿ ਉਹ 20 ਨਵੰਬਰ, 2024 ਨੂੰ ਸੇਵਾਮੁਕਤ ਹੋਣ ਤੱਕ ਵਿਸ਼ੇਸ਼ ਡਾਇਰੈਕਟਰ ਵਜੋਂ ਕੰਮ ਕਰਨਗੇ। ਸੀਬੀਆਈ ‘ਚ ਸੰਯੁਕਤ ਡਾਇਰੈਕਟਰ ਵਜੋਂ ਤਾਇਨਾਤ ਅਨੁਰਾਗ ਹੁਣ ਵਧੀਕ ਡਾਇਰੈਕਟਰ ਹੋਣਗੇ। ਇਸੇ ਤਰ੍ਹਾਂ ਗੁਜਰਾਤ ਕਾਡਰ ਦੇ 1994 ਬੈਚ ਦੇ ਆਈਪੀਐੱਸ ਅਫ਼ਸਰ ਮਨੋਜ ਸ਼ਸ਼ੀਧਰ ਨੂੰ ਤਿੰਨ ਸਾਲਾਂ ਲਈ ਐਡੀਸ਼ਨਲ ਡਾਇਰੈਕਟਰ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ। ਉਹ ਇਸ ਸਮੇਂ ਸੀਬੀਆਈ ‘ਚ ਸੰਯੁਕਤ ਡਾਇਰੈਕਟਰ ਹਨ। -ਪੀਟੀਆਈ