ਟ੍ਰਿਬਿਊਨ ਨਿਊਜ਼ ਸਰਵਿਸ/ਮਨਧੀਰ ਸਿੰਘ ਦਿਓਲ
ਲਖਨਊ/ਨਵੀਂ ਦਿੱਲੀ, 15 ਜੁਲਾਈ
ਉਤਰ ਪ੍ਰਦੇਸ਼ ਵਿਚ ਬੀਤੇ 36 ਘੰਟਿਆਂ ਵਿਚ ਮੀਂਹ ਕਾਰਨ 10 ਜਣਿਆਂ ਦੀ ਮੌਤ ਹੋ ਗਈ ਹੈ ਜਦਕਿ ਕੌਮੀ ਰਾਜਧਾਨੀ ਵਿਚ ਯਮੁਨਾ ਦਾ ਪਾਣੀ ਘਟਣ ਲੱਗਿਆ ਹੈ ਤੇ ਐਤਵਾਰ ਸਵੇਰ ਨੌਂ ਵਜੇ ਤਕ ਯਮੁਨਾ ਦਾ ਪੱਧਰ 205.98 ਫੁੱਟ ਤਕ ਆ ਗਿਆ ਸੀ। ਬੀਤੀ ਰਾਤ ਰਾਜਧਾਨੀ ਵਿਚ ਭਾਰੀ ਮੀਂਹ ਪੈਣ ਕਾਰਨ ਕਈ ਥਾਈਂ ਭਾਰੀ ਜਾਮ ਲੱਗਿਆ ਜਿਸ ਕਾਰਨ ਦਿੱਲੀ ਪੁਲੀਸ ਨੇ ਕਈ ਇਲਾਕਿਆਂ ਤੇ ਸੜਕਾਂ ’ਤੇ ਸਫਰ ਨਾ ਕਰਨ ਦੀ ਐਡਵਾਇਜ਼ਰੀ ਜਾਰੀ ਕੀਤੀ ਹੈ।