ਤੂਰਿਨ: ਐਲਗਜ਼ੈਂਡਰ ਜ਼ਵੇਰੇਵ ਨੇ ਆਪਣੀ ਹਮਲਾਵਰ ਖੇਡ ਦਾ ਚੰਗਾ ਨਜ਼ਾਰਾ ਪੇਸ਼ ਕਰਦਿਆਂ ਐਤਵਾਰ ਇੱਥੇ ਵਿਸ਼ਵ ਦਰਜਾਬੰਦੀ ਵਿਚ ਦੂਜੇ ਨੰਬਰ ਦੇ ਖਿਡਾਰੀ ਡੇਨਿਲ ਮੈਦਵੇਦੇਵ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਦੂਜੀ ਵਾਰ ਏਟੀਪੀ ਫਾਈਨਲਜ਼ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ। ਸੈਮੀਫਾਈਨਲ ਵਿਚ ਚੋਟੀ ਦਾ ਦਰਜਾ ਪ੍ਰਾਪਤ ਨੋਵਾਕ ਜੋਕੋਵਿਚ ਨੂੰ ਤਿੰਨਾਂ ਸੈੱਟਾਂ ਵਿਚ ਹਰਾਉਣ ਤੋਂ ਬਾਅਦ ਜ਼ਵੇਰੇਵ ਨੇ ਹੋਰ ਬਿਹਤਰ ਖੇਡ ਦਿਖਾਈ ਤੇ ਮੈਦਵੇਦੇਵ ਨੂੰ ਕੋਈ ਮੌਕਾ ਨਹੀਂ ਦਿੱਤਾ। ਇਸ ਤੋਂ ਪਹਿਲਾਂ ਪਿਅਰੇ ਹਿਊਜ ਹਰਬਰਟ ਤੇ ਨਿਕੋਲਸ ਮਾਹੂਟ ਨੇ ਰਾਜੀਵ ਰਾਮ ਤੇ ਜੋ ਸੇਲਿਸਬਰੀ ਨੂੰ 6-4, 7-6 ਨਾਲ ਹਰਾ ਕੇ ਡਬਲਜ਼ ਖ਼ਿਤਾਬ ਜਿੱਤਿਆ। -ਏਪੀ