ਕਜ਼ਾਖਸਤਾਨ: ਭਾਰਤੀ ਪਹਿਲਵਾਨ ਅੰਸ਼ੂ ਮਲਿਕ ਅਤੇ ਸੋਨਮ ਮਲਿਕ ਨੇ ਇੱਥੇ ਏਸ਼ਿਆਈ ਓਲੰਪਿਕ ਕੁਆਲੀਫਾਇਰਜ਼ ’ਚ
ਚੰਗਾ ਪ੍ਰਦਰਸ਼ਨ ਕਰਦਿਆਂ ਸ਼ਨਿਚਰਵਾਰ ਨੂੰ ਟੋਕੀਓ ਖੇਡਾਂ ਲਈ ਕੁਆਲੀਫਾਈ ਕੀਤਾ। ਜੂਨੀਅਰ ਤੋਂ ਸੀਨੀਅਰ ਵਰਗ ’ਚ ਪਹੁੰਚੀ 19 ਸਾਲਾ ਅੰਸ਼ੂ (57 ਕਿਲੋ) ਅਤੇ 18 ਸਾਲਾ ਸੋਨਮ (62 ਕਿਲੋ) ਤੋਂ ਪਹਿਲਾਂ ਵਿਨੇਸ਼ ਫੋਗਾਟ (53 ਕਿਲੋ) ਨੇ ਓਲੰਪਿਕ ਵਿੱਚ ਜਗ੍ਹਾ ਬਣਾਈ ਸੀ। ਇਸ ਤਰ੍ਹਾਂ ਭਾਰਤ ਦੀਆਂ ਤਿੰਨ ਮਹਿਲਾਵਾਂ ਵੱਲੋਂ ਓਲੰਪਿਕ ਖੇਡਾਂ ਦੌਰਾਨ ਕੁਸ਼ਤੀ ਵਿੱਚ ਦਾਅਵਾ ਪੇਸ਼ ਕੀਤਾ ਜਾਵੇਗਾ। -ਪੀਟੀਆਈ