ਸਾਊਥੈਂਪਟਨ, 19 ਜੂਨ
ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਫਾਈਨਲ ਮੈਚ ਦੇ ਦੂਜੇ ਦਿਨ ਸ਼ਨਿੱਚਰਵਾਰ ਨੂੰ ਇੱਥੇ ਤੀਜੇ ਸੈਸ਼ਨ ਦੀ ਖੇਡ ਖ਼ਰਾਬ ਰੌਸ਼ਨੀ ਕਾਰਨ ਵਿਚਾਲੇ ਰੋਕਣੀ ਪਈ। ਉਸ ਮੌਕੇ ਭਾਰਤ ਨੇ ਤਿੰਨ ਵਿਕਟਾਂ ’ਤੇ 146 ਦੌੜਾਂ ਬਣਾ ਲਈਆਂ ਸਨ। ਕਪਤਾਨ ਵਿਰਾਟ ਕੋਹਲੀ 44 ਅਤੇ ਉਪ ਕਪਤਾਨ ਅਜਿੰਕਿਆ ਰਹਾਣੇ 29 ਦੌੜਾਂ ਨਾਲ ਨਾਬਾਦ ਸਨ। ਚੇਤੇ ਰਹੇ ਕਿ ਪਹਿਲੇ ਦਿਨ ਦੀ ਖੇਡ ਮੀਂਹ ਦੀ ਭੇਟ ਚੜ੍ ਗਈ ਸੀ।