ਹੈਦਰਾਬਾਦ, 10 ਅਕਤੂਬਰ
ਮੁਹੰਮਦ ਰਿਜ਼ਵਾਨ ਅਤੇ ਅਬਦੁੱਲ੍ਹਾ ਸ਼ਫੀਕ ਦੇ ਸ਼ਾਨਦਾਰ ਸੈਂਕੜਿਆਂ ਦੀ ਮਦਦ ਨਾਲ ਪਾਕਿਸਤਾਨ ਨੇ ਅੱਜ ਇੱਥੇ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਦੇ ਰੋਮਾਂਚਕ ਮੁਕਾਬਲੇ ਵਿੱਚ ਸ੍ਰੀਲੰਕਾ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਸ੍ਰੀਲੰਕਾ ਨੇ ਨੌਂ ਵਿਕਟਾਂ ’ਤੇ 344 ਦੌੜਾਂ ਬਣਾਈਆਂ ਸਨ। ਪਾਕਿਸਤਾਨ ਨੇ ਇਹ ਟੀਚਾ 48.2 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ’ਤੇ 348 ਦੌੜਾਂ ਬਣਾ ਕੇ ਪੂਰਾ ਕਰ ਲਿਆ। ਸ੍ਰੀਲੰਕਾ ਲਈ ਕੁਸਲ ਮੈਂਡਿਸ ਨੇ 122, ਸਾਦਿਰਾ ਸਮਰਾਵਿਕਰਮ ਨੇ 108 ਅਤੇ ਪਥੁਮ ਨਿਸਾਂਕਾ ਨੇ 51 ਦੌੜਾਂ ਬਣਾਈਆਂ। ਪਾਕਿਸਤਾਨ ਲਈ ਹਸਨ ਅਲੀ ਨੇ ਚਾਰ ਵਿਕਟਾਂ ਲਈਆਂ, ਜਦਕਿ ਹਰਿਸ ਰਾਊਫ ਨੇ ਦੋ ਵਿਕਟਾਂ ਲਈਆਂ।