ਬੈਲਗ੍ਰੇਡ: ਭਾਰਤੀ ਮੁੱਕੇਬਾਜ਼ ਆਕਾਸ਼ ਕੁਮਾਰ (54 ਕਿਲੋ) ਨੇ ਅੱਜ ਇਥੇ ਏਆਈਬੀਏ ਪੁਰਸ਼ ਵਿਸ਼ਵ ਚੈਂਪੀਅਨਸ਼ਿਪ ਦੇ ਆਖਰੀ 16 ਮੁਕਾਬਲੇ ਵਿੱਚ ਪਿਊਰਟੋ ਰੀਕੋ ਦੇ ਕਾਲੇਬ ਤਿਰਾਡੋ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਥਾਂ ਪੱਕੀ ਕੀਤੀ। ਪਿਛਲੇ ਦੌਰ ਵਿੱਚ ਵਾਕਓਵਰ ਹਾਸਲ ਕਰਨ ਵਾਲੇ ਆਕਾਸ਼ ਨੇ ਤਿਰਾਡੋ ਨੂੰ ਸਖ਼ਤ ਚੁਣੌਤੀ ਦਿੱਤੀ, ਪਰ ਜੱਜਾਂ ਨੇ ਸਰਬਸੰਮਤੀ ਨਾਲ ਭਾਰਤੀ ਮੁੱਕੇਬਾਜ਼ ਦੇ ਹੱਕ ਵਿੱਚ ਫੈਸਲਾ ਲਿਆ। ਭਾਰਤੀ ਮੁੱਕੇਬਾਜ਼ ਨੇ 5-0 ਨਾਲ ਜਿੱਤ ਦਰਜ ਕੀਤੀ। ਤਿਰਾਡੋ ਨੇ ਸ਼ੁਰੂਆਤੀ ਦੌਰ ਵਿੱਚ ਆਕਾਸ਼ ਨੂੰ ਜ਼ੋਰਦਾਰ ਪੰਚ ਲਾਏ, ਪਰ ਆਕਾਸ਼ ਨੇ ਸ਼ਾਨਦਾਰ ਤਰੀਕੇ ਨਾਲ ਪਲਟਵਾਰ ਕਰਦਿਆਂ ਵਧੇਰੇ ਸਟੀਕ ਪੰਚ ਲਾਏ, ਜਿਸ ਨੂੰ ਜੱਜਾਂ ਦੀ ਵੀ ਹਮਾਇਤ ਮਿਲੀ। ਪਿਊਰਟੋ ਰੀਕੋ ਦੇ ਖਿਡਾਰੀ ਨੂੰ ਦੂਜੇ ਦੌਰ ਵਿੱਚ ਇਕ ਅੰਕ ਦੀ ਕਟੌਤੀ ਦਾ ਵੀ ਸਾਹਮਣਾ ਕਰਨਾ ਪਿਆ। ਭਾਰਤ ਦੇ 10 ਮੁੱਕੇਬਾਜ਼ਾਂ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਥਾਂ ਪੱਕੀ ਕੀਤੀ ਸੀ, ਜਿਨ੍ਹਾਂ ਵਿੱਚੋਂ ਗੋਵਿੰਦ ਸਾਹਨੀ (48) ਕਿਲੋ ਨੂੰ ਹਾਰ ਦਾ ਸਾਹਮਣਾ ਕਰਨ ਪਿਆ। -ਪੀਟੀਆਈ