ਬੇਲਗਰੇਡ: ਏਆਈਬੀਏ ਪੁਰਸ਼ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਅੱਜ ਡਰਾਅ ਐਲਾਨ ਦਿੱਤੇ ਗਏ। ਇਸ ਵਿਚ ਏਸ਼ਿਆਈ ਚੈਂਪੀਅਨ ਸੰਜੀਤ 92 ਕਿਲੋ ਤੇ ਸਚਿਨ ਕੁਮਾਰ 80 ਕਿਲੋ ਨੂੰ ਮੁਕਾਬਲੇ ਤੋਂ ਪਹਿਲਾਂ ਹੀ ਬਾਇ ਮਿਲੀ। ਸਚਿਨ 30 ਅਕਤੂਬਰ ਨੂੰ ਦੂਜੇ ਦੌਰ ਵਿਚ ਅਮਰੀਕਾ ਦੇ ਰੌਬੀ ਗੋਂਜਾਲੇਸ ਨਾਲ ਖੇਡਣਗੇ ਜਦਕਿ ਸੰਜੀਤ ਦਾ ਮੁਕਾਬਲਾ 29 ਅਕਤੂਬਰ ਨੂੰ ਰੂਸ ਦੇ ਆਂਦਰੇ ਸਤੋਤਸਕੀ ਨਾਲ ਹੋਵੇਗਾ। ਇਸ ਚੈਂਪੀਅਨਸ਼ਿਪ ਵਿਚ ਸੌ ਤੋਂ ਜ਼ਿਆਦਾ ਦੇਸ਼ਾਂ ਦੇ 600 ਮੁੱਕੇਬਾਜ਼ ਹਿੱਸਾ ਲੈ ਰਹੇ ਹਨ। ਇਸ ਚੈਂਪੀਅਨਸ਼ਿਪ ਦੇ ਕਈ ਵਰਗਾਂ ਵਿਚ ਤਾਂ ਕੁਆਰਟਰ ਫਾਈਨਲ ਤਕ ਪੁੱਜਣ ਲਈ ਤਿੰਨ ਮੁਕਾਬਲੇ ਜਿੱਤਣੇ ਹੋਣਗੇ। ਪੰਜ ਵਾਰ ਦੇ ਏਸ਼ਿਆਈ ਤਗਮਾ ਜੇਤੂ ਸ਼ਿਵਾ ਥਾਪਾ (63.5 ਕਿੱਲੋ) ਨੂੰ ਵੀ ਅਜਿਹਾ ਵਰਗ ਮਿਲਿਆ ਹੈ। -ਏਜੰਸੀ