ਯਾਂਕਟਨ: ਵਿਸ਼ਵ ਕੱਪ ਵਿੱਚ ਤਿੰਨ ਵਾਰ ਸੋਨ ਤਗ਼ਮਾ ਜੇਤੂ ਭਾਰਤੀ ਕੰਪਾਊਂਡ ਤੀਰਅੰਦਾਜ਼ ਅਭਿਸ਼ੇਕ ਵਰਮਾ ਨੂੰ ਚਾਰ ਸਾਲਾਂ ਵਾਸਤੇ ਵਿਸ਼ਵ ਤੀਰਅੰਦਾਜ਼ੀ ਦੀ ਖਿਡਾਰੀਆਂ ਦੀ ਕਮੇਟੀ ਲਈ ਚੁਣਿਆ ਗਿਆ ਹੈ। ਵਿਸ਼ਵ ਚੈਂਪੀਅਨਸ਼ਿਪ ਦੌਰਾਨ ਮੁਕਾਬਲੇਬਾਜ਼ ਤੀਰਅੰਦਾਜ਼ਾਂ ਨੇ ਮਤਦਾਨ ਰਾਹੀਂ ਵਰਮਾ ਅਤੇ ਰੂਸ ਦੀ ਮੌਜੂਦਾ ਵਿਸ਼ਵ ਚੈਂਪੀਅਨ ਨਤਾਲੀਆ ਅਲਦੀਵਾ ਦੀ ਚੋਣ ਕੀਤੀ ਹੈ। ਕੰਪਾਊਂਡ ਤੀਰਅੰਦਾਜ਼ਾਂ ਨੇ ਇੱਥੇ ਆਪਣੇ ਨਵੇਂ ਨੁਮਾਇੰਦੇ ਦੀ ਚੋਣ ਲਈ ਮਤਦਾਨ ਕੀਤਾ। ਏਸ਼ਿਆਈ ਖੇਡਾਂ ਦਾ ਸਾਬਕਾ ਸੋਨ ਤਗ਼ਮਾ ਜੇਤੂ ਅਭਿਸ਼ੇਕ ਵਰਮਾ ਇਕੱਲਾ ਪੁਰਸ਼ ਉਮੀਦਵਾਰ ਸੀ ਜਦਕਿ ਮਹਿਲਾਵਾਂ ਵਿੱਚ ਅਲਦੀਵਾ ਅਤੇ ਜਰਮਨੀ ਦੀ ਜੇਨਿਨਲ ਮੀਜ਼ਨਰ ਉਮੀਦਵਾਰ ਸਨ। -ਪੀਟੀਆਈ