ਨਵੀਂ ਦਿੱਲੀ: ਕਾਠਮੰਡੂ ਦੇ ਦਸ਼ਰਥ ਸਟੇਡੀਅਮ ਵਿੱਚ ਦੱਖਣੀ ਏਸ਼ੀਆ ਫੁਟਬਾਲ ਮਹਾਂਸੰਘ (ਸੈਫ) ਵਿੱਚ ਮਹਿਲਾ ਚੈਂਪੀਅਨਸ਼ਿਪ ਵਿੱਚ ਅੱਜ ਭਾਰਤ ਨੇ ਪਾਕਿਸਤਾਨ ਨੂੰ 3-0 ਨਾਲ ਹਰਾ ਕੇ ਜੇਤੂ ਮੁਹਿੰਮ ਦੀ ਸ਼ੁਰੂਆਤ ਕੀਤੀ। ਪਾਕਿਸਤਾਨੀ ਟੀਮ ਦੀ ਕਪਤਾਨ ਮਾਰੀਆ ਜਮੀਲ ਖ਼ਾਨ ਵੱਲੋਂ ਖ਼ੁਦ ਹੀ ਕੀਤੇ ਗੋਲ ਮਗਰੋਂ ਭਾਰਤੀ ਖਿਡਾਰੀ ਡੇਂਗਮਈ ਗਰੇਸ ਨੇ ਇੱਕ ਹੋਰ ਗੋਲ ਕਰਕੇ ਭਾਰਤ ਨੂੰ ਅੱਧ ਤੋਂ ਪਹਿਲਾਂ ਹੀ 2-0 ਦੀ ਲੀਡ ਦਿਵਾ ਦਿੱਤੀ ਸੀ। ਆਖ਼ਰੀ ਪਲਾਂ ਵਿੱਚ ਸੌਮਿਆ ਗਗੂਲੋਥ ਨੇ ਇੱਕ ਹੋਰ ਗੋਲ ਕਰਕੇ 3-0 ਨਾਲ ਭਾਰਤ ਨੂੰ ਜਿੱਤ ਦਿਵਾਈ। ਭਾਰਤ ਦਾ ਅਗਲਾ ਮੈਚ 10 ਸਤੰਬਰ ਨੂੰ ਮਾਲਦੀਵ ਨਾਲ ਹੋਵੇਗਾ। -ਏਜੰਸੀ