ਕੁਆਲਾਲੰਪੁਰ: ਅਗਲੇ ਸਾਲ ਹੋਣ ਵਾਲੇ ਏਐਫਸੀ ਮਹਿਲਾ ਏਸ਼ੀਆ ਕੱਪ ਫੁਟਬਾਲ ਮੁਕਾਬਲੇ ਲਈ ਅੱਜ ਡਰਾਅ ਜਾਰੀ ਕੀਤੇ ਗਏ। ਮੇਜ਼ਬਾਨ ਭਾਰਤ ਨੂੰ ਚੀਨ, ਚੀਨੀ ਤੇਪਈ ਤੇ ਇਰਾਨ ਜਿਹੀਆਂ ਮਜ਼ਬੂਤ ਟੀਮਾਂ ਨਾਲ ਇਕ ਗਰੁੱਪ ਵਿਚ ਰੱਖਿਆ ਗਿਆ ਹੈ। ਫੀਫਾ ਦੀ ਰੈਂਕਿੰਗ ਵਿਚ 57ਵੇਂ ਸਥਾਨ ’ਤੇ ਕਾਬਜ਼ ਭਾਰਤ ਇਸ ਗਰੁੱਪ ਵਿਚ ਚੀਨ 17ਵੇਂ , ਚੀਨੀ ਤਾਈਪੇਈ 40ਵੇਂ ਤੋਂ ਬਾਅਦ ਤੀਜੇ ਸਥਾਨ ’ਤੇ ਆਉਂਦਾ ਹੈ ਜਦਕਿ ਇਰਾਨ 72ਵੇਂ ਸਥਾਨ ’ਤੇ ਹੈ। ਭਾਰਤ ਆਪਣਾ ਪਹਿਲਾ ਮੈਚ ਇਰਾਨ ਨਾਲ 20 ਜਨਵਰੀ ਨੂੰ ਖੇਡੇਗਾ।