ਵਿੰਬਲਡਨ: ਸਿਖਰਲੇ ਦਰਜੇ ਦੀ ਮਹਿਲਾ ਖਿਡਾਰਨ ਇਗਾ ਸਵਿਆਤੇਕ ਵਿੰਬਲਡਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਗੇੜ ਵਿੱਚ ਪਹੁੰਚ ਗਈ ਹੈ। ਸਵਿਆਤੇਕ ਪ੍ਰੀ-ਕੁਆਰਟਰਜ਼ ਵਿੱਚ ਇਕ ਵਾਰ ਹਾਰ ਦੇ ਕੰਢੇ ’ਤੇ ਸੀ, ਪਰ ਫਿਰ ਉਸ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਬੈਲਿੰਡਾ ਬੈਨਸਿਚ ਖਿਲਾਫ਼ ਸ਼ਾਨਦਾਰ ਵਾਪਸੀ ਕੀਤੀ। ਸਵਿਆਤੇਕ ਪਹਿਲਾ ਸੈੱਟ ਗੁਆਉਣ ਮਗਰੋਂ ਦੂਜੇ ਸੈੱਟ ਵਿੱਚ 5-6 ਨਾਲ ਪੱਛੜ ਰਹੀ ਸੀ, ਪਰ ਉਸ ਨੇ ਦੋ ਮੌਕਿਆਂ ’ਤੇ ਮੈਚ ਪੁਆਇੰਟ ਬਚਾ ਕੇ ਦੂਜਾ ਸੈੱਟ ਆਪਣੇ ਨਾਂ ਕੀਤਾ। ਸਵਿਆਤੇਕ ਨੇ 6-7, 7-6, 6-3 ਨਾਲ ਮੁਕਾਬਲਾ ਜਿੱਤ ਕੇ ਪਹਿਲੀ ਵਾਰ ਗਰੈਂਡ ਸਲੈਮ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ। ਪਿਛਲੇ ਮਹੀਨੇ ਫਰੈਂਚ ਓਪਨ ਖਿਤਾਬ ਜਿੱਤਣ ਵਾਲੀ ਇਸ ਖਿਡਾਰਨ ਦੀ ਇਹ ਲਗਾਤਾਰ 14ਵੀਂ ਜਿੱਤ ਹੈ। ਸੈਮੀਫਾਈਨਲ ਗੇੜ ਵਿੱਚ ਥਾਂ ਪੱਕੀ ਕਰਨ ਲਈ ਸਵਿਆਤੇਕ ਦਾ ਮੁਕਾਬਲਾ ਹੁਣ ਯੂਕਰੇਨ ਦੀ ਵਾਈਲਡ ਕਾਰਡਧਾਰਕ ਐਲਨਿਾ ਸਵਿਤੋਲੀਨਾ ਨਾਲ ਹੋਵੇਗਾ। -ਪੀਟੀਆਈ