ਢਾਕਾ: ਵੈਸਟ ਇੰਡੀਜ਼ ਨੇ ਦੂਜੇ ਟੈਸਟ ਮੈਚ ਦੇ ਚੌਥੇ ਦਿਨ ਹੀ ਬੰਗਲਾਦੇਸ਼ ਨੂੰ 17 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਵੈਸਟ ਇੰਡੀਜ਼ ਨੇ ਲੜੀ 2-0 ਨਾਲ ਜਿੱਤ ਲਈ ਹੈ। ਵੈਸਟ ਇੰਡੀਜ਼ ਨੇ ਦੂਜੀ ਪਾਰੀ ਵਿਚ 117 ਦੌੜਾਂ ਬਣਾਈਆਂ। ਇਸ ਨਾਲ ਬੰਗਲਾਦੇਸ਼ ਨੂੰ ਜਿੱਤ ਲਈ 231 ਦੌੜਾਂ ਦਾ ਟੀਚਾ ਮਿਲਿਆ ਪਰ ਬੰਗਲਾਦੇਸ਼ ਦੀ ਟੀਮ 213 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਇਸ ਤੋਂ ਪਹਿਲਾਂ ਅੱਜ ਵੈਸਟ ਇੰਡੀਜ਼ ਦੇ ਖਿਡਾਰੀ ਟਿਕ ਕੇ ਨਾ ਖੇਡ ਸਕੇ ਤੇ ਉਸ ਦੇ ਸਿਰਫ ਤਿੰਨ ਬੱਲੇਬਾਜ਼ ਦੋਹਰੇ ਅੰਕ ਤਕ ਪੁੱਜੇ। ਨਕਰੂਮਾਹ ਬੋਨਰ ਨੇ ਸਭ ਤੋਂ ਵੱਧ 38 ਦੌੜਾਂ ਬਣਾਈਆਂ ਜਦਕਿ ਜੋਸ਼ੁਆ ਡਾ ਸਿਲਵਾ ਨੇ 20 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਤੋਂ ਇਲਾਵਾ ਸਲਾਮੀ ਬੱਲੇਬਾਜ਼ ਜੌਨ ਕੈਂਪਬੈਲ 18 ਦੌੜਾਂ ਬਣਾ ਕੇ ਆਊਟ ਹੋਇਆ। ਵੈਸਟ ਇੰਡੀਜ਼ ਨੇ ਪਹਿਲੀ ਪਾਰੀ ਵਿਚ 409 ਦੌੜਾਂ ਬਣਾਈਆਂ ਸਨ ਜਦਕਿ ਬੰਗਲਾਦੇਸ਼ ਦੀ ਟੀਮ ਪਹਿਲੀ ਪਾਰੀ ਵਿਚ 296 ਦੌੜਾਂ ਹੀ ਬਣਾ ਸਕੀ। -ਪੀਟੀਆਈ