ਤਾਸ਼ਕੰਦ, 17 ਅਪਰੈਲ
ਸਾਬਕਾ ਵਿਸ਼ਵ ਚੈਂਪੀਅਨ ਮੀਰਾਬਾਈ ਚਾਨੂੰ ਨੇ ਸ਼ਾਨਦਾਰ ਵਾਪਸੀ ਕਰਦਿਆਂ ਵੇਟਲਿਫਟਿੰਗ ਦੇ ਕਰੀਨ ਤੇ ਜਰਕ ਵਰਗ ਵਿਚ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ। ਉਸ ਨੇ ਆਪਣਾ ਕੌਮੀ ਰਿਕਾਰਡ ਸੁਧਾਰਦਿਆਂ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਹਾਸਲ ਕੀਤਾ। ਚਾਨੂੰ ਨੇ ਇਸ ਪ੍ਰਾਪਤੀ ਨਾਲ ਟੋਕੀਓ ਓਲੰਪਿਕ ਵਿਚ ਵੀ ਆਪਣਾ ਦਾਖਲਾ ਪੱਕਾ ਕੀਤਾ। -ਪੀਟੀਆਈ