ਦੁਬਈ, 29 ਅਕਤੂਬਰ
ਸਟਾਰ ਫੁਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ ਨਕਸ਼ੇ ਕਦਮਾਂ ’ਤੇ ਚੱਲਦਿਆਂ ਆਸਟਰੇਲੀਆ ਦੇ ਸਟਾਰ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਇੱਥੇ ਚੱਲ ਰਹੇ ਟੀ-20 ਵਿਸ਼ਵ ਕੱਪ ਦੌਰਾਨ ਪ੍ਰੈੱਸ ਕਾਨਫਰੰਸ ਵਿੱਚ ਆਪਣੇ ਸਾਹਮਣੇ ਰੱਖੀਆਂ ਕੋਕਾ-ਕੋਲਾ ਦੀਆਂ ਬੋਤਲਾਂ ਨੂੰ ਕੁੱਝ ਸਮੇਂ ਲਈ ਹਟਾ ਦਿੱਤਾ। ਸ੍ਰੀਲੰਕਾ ’ਤੇ ਆਸਟਰੇਲੀਆ ਦੀ ਸੱਤ ਵਿਕਟਾਂ ਦੀ ਜਿੱਤ ਦੇ ਸਟਾਰ ਵਾਰਨਰ ਨੇ ਪ੍ਰੈੱਸ ਕਾਨਫਰੰਸ ਸ਼ੁਰੂ ਹੋਣ ਤੋਂ ਕੁਝ ਦੇਰ ਪਹਿਲਾਂ ਆਪਣੇ ਸਾਹਮਣੇ ਰੱਖੀਆਂ ‘ਸਾਫਟ ਡਰਿੰਕਸ’ ਦੀਆਂ ਦੋ ਬੋਤਲਾਂ ਚੁੱਕ ਲਈਆਂ ਅਤੇ ਮੁਸਕਰਾ ਕੇ ਕਿਹਾ, ‘‘ਕੀ ਮੈਂ ਇਨ੍ਹਾਂ ਨੂੰ ਹਟਾ ਸਕਦਾ ਹਾਂ। ਹਾਲਾਂਕਿ ਮੈਂ ਇਨ੍ਹਾਂ ਨੂੰ ਇੱਥੇ ਰੱਖਣਾ ਹੈ।’ ਉਨ੍ਹਾਂ ਦੋਵੇਂ ਬੋਤਲਾਂ ਵਾਪਸ ਰੱਖਦਿਆਂ ਕਿਹਾ,‘ ਜੇ ਰੋਨਾਲਡੋ ਲਈ ਚੰਗਾ ਹੈ ਤਾਂ ਮੇਰੇ ਲਈ ਵੀ ਚੰਗਾ ਹੈ। ਇਹੀ ਸਹੀ ਹੈ।’