ਐੱਸ ਐੱਸ ਸੱਤੀ
ਮਸਤੂਆਣਾ ਸਾਹਿਬ, 30 ਅਕਤੂਬਰ
ਸ੍ਰੀ ਨਰੈਣ ਸ਼ਰਮਾ ਮੈਮੋਰੀਅਲ ਵਾਲੀਬਾਲ ਕਲੱਬ ਮਸਤੂਆਣਾ ਸਾਹਿਬ ਵੱਲੋਂ ਤਿੰਨ ਰੋਜ਼ਾ ਨਰੈਣ ਸ਼ਰਮਾਂ ਮੈਮੋਰੀਅਲ ਵਾਲੀਬਾਲ ਟੂਰਨਾਮੈਂਟ ਅੱਜ ਮਸਤੂਆਣਾ ਸਾਹਿਬ ਵਿਖੇ ਸਾਨੋਂ ਸ਼ੌਕਤ ਨਾਲ ਸ਼ੁਰੂ ਹੋਇਆ। ਇਸ ਵਾਲੀਬਾਲ ਟੂਰਨਾਮੈਂਟ ਮੌਕੇ ਵੱਖ-ਵੱਖ ਜ਼ਿਲ੍ਹਿਆਂ ਦੀਆਂ 13 ਟੀਮਾਂ (ਲੜਕੇ-ਲੜਕੀਆਂ) ਪਹੁੰਚੀਆਂ। ਇਸ ਵਾਲੀਬਾਲ ਟੂਰਨਾਮੈਂਟ ਦਾ ਉਦਘਾਟਨ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਮਾਰਕਫੈੱਡ ਪੰਜਾਬ ਦੇ ਚੇਅਰਮੈਨ ਕੁਸ਼ਲਦੀਪ ਸਿੰਘ ਢਿੱਲੋਂ ਵਿਧਾਇਕ ਫਰੀਦਕੋਟ ਨੇ ਕੀਤਾ। ਜਦੋਂਕਿ ਵਿਸ਼ੇਸ਼ ਮਹਿਮਾਨ ਵਜੋਂ ਅਮਨਵੀਰ ਸਿੰਘ ਚੈਰੀ, ਅਰਜਨ ਐਵਾਰਡੀ ਸੁਖਪਾਲ ਸਿੰਘ ਪਾਲੀ ਬਰਾੜ ਨੇ ਸ਼ਿਰਕਤ ਕੀਤੀ। ਇਸ ਮੌਕੇ ਸਕੱਤਰ ਜਸਵੰਤ ਸਿੰਘ ਖਹਿਰਾ, ਮਨੋਜ ਕੁਮਾਰ ਮੰਨੂੰ ਬਡਰੁੱਖਾਂ, ਗੁਰਜੰਟ ਸਿੰਘ ਦੁੱਗਾਂ, ਕਲੱਬ ਪ੍ਰਧਾਨ ਗਗਨਦੀਪ ਸਿੰਘ, ਡਾ. ਅੰਮ੍ਰਿਤਪਾਲ ਸਿੰਘ, ਹਰਮਿੰਦਰ ਸਿੰਘ, ਕਰਮਜੀਤ ਸਿੰਘ ਦੀਪੀ, ਪੁਸ਼ਪਿੰਦਰ ਸਿੰਘ, ਅਮਰਵੀਰ ਸਿੰਘ ਅਤੇ ਹੋਰ ਮੋਹਤਵਰ ਸ਼ਖ਼ਸੀਅਤਾਂ ਮੌਜੂਦ ਸਨ। ਇਸ ਮੌਕੇ ਸ੍ਰ. ਢੀਂਡਸਾ ਅਤੇ ਸ੍ਰੀ ਢਿੱਲੋਂ ਨੇ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਅਨੁਸ਼ਾਸ਼ਨ ਵਿਚ ਰਹਿ ਕੇ ਖੇਡਣ ਲਈ ਪ੍ਰੇਰਿਆ। ਇਸ ਮੌਕੇ ਹੋਏ ਵਾਲੀਬਾਲ ਦੇ ਲੜਕੀਆਂ ਦੇ ਸ਼ਖਤ ਮੁਕਾਬਲਿਆਂ ਦੌਰਾਨ ਦੀ ਸਪੋਰਟਸ ਕਲੱਬ ਹਨੂੰਮਾਨਗੜ੍ਹ (ਰਾਜਸਥਾਨ) ਦੀ ਟੀਮ ਨੇ ਸਪੋਰਟਸ ਕਲੱਬ ਚੰਡੀਗੜ੍ਹ ਦੀ ਟੀਮ ਨੂੰ 25-19, 25-18 ਅਤੇ 25-20 ਦੇ ਫਰਕ ਨਾਲ ਹਰਾਇਆ। ਇਸੇ ਤਰ੍ਹਾਂ ਲੜਕਿਆਂ ਵਿੱਚ ਸਪੋਰਟਸ ਕਲੱਬ ਕਰਨਾਲ ਦੀ ਟੀਮ ਨੇ ਸਪੋਰਟਸ ਕਲੱਬ ਅਮਰਗੜ੍ਹ ਦੀ ਟੀਮ ਨੂੰ 26-24, 25-23 ਅਤੇ 25-20 ਦੇ ਫਰਕ ਨਾਲ ਹਰਾਇਆ।