ਸੁਰਿੰਦਰ ਸਿੰਘ ਚੌਹਾਨ
ਦੇਵੀਗੜ੍ਹ 15 ਮਾਰਚ
ਸ਼ਹੀਦ ਕਾਬਲ ਸਿੰਘ ਯੂਥ ਕਲੱਬ ਉੱਪਲੀ ਵੱਲੋਂ ਐੱਨਆਰਆਈਜ਼, ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਦੋ ਰੋਜ਼ਾ ਪਹਿਲਾ ਵਾਲੀਬਾਲ ਖੇਡ ਟੂਰਨਾਮੈਂਟ ਸਮਾਪਤ ਹੋ ਗਿਆ। ਟੂਰਨਾਮੈਂਟ ਦਾ ਉਦਘਾਟਨ ਸਨੌਰ ਦੇ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਕੀਤਾ ਵਿਸ਼ੇਸ਼ ਮਹਿਮਾਨ ਵਜੋਂ ਐੱਸਜੀਪੀਸੀ ਵਧੀਕ ਸਕੱਤਰ ਪਰਮਜੀਤ ਸਿੰਘ ਸਰੋਆ, ਮੈਂਬਰ ਜਰਨੈਲ ਸਿੰਘ ਨਿਰਮਲ ਸਿੰਘ ਜੌਲਾ, ਸਨੌਰ ਕਾਂਗਰਸ ਹਲਕਾ ਇੰਚਾਰਜ ਹੈਰੀਮਾਨ ਨੇ ਸ਼ਿਰਕਤ ਕੀਤੀ। ਟੂਰਨਾਮੈਂਟ ਵਿਚ ਵਾਲੀਬਾਲ ਦੀਆਂ ਅਠਾਰਾਂ ਟੀਮਾਂ ਨੇ ਹਿੱਸਾ ਲਿਆ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਖ਼ਾਲਸਾ ਕਾਲਜ ਚੰਡੀਗੜ੍ਹ ਅਤੇ ਖਰਕਾਂ ਹਰਿਆਣਾ ਦੀ ਟੀਮ ਦਰਮਿਆਨ ਖੇਡਿਆ ਗਿਆ ਜਿਸ ਵਿੱਚ ਚੰਡੀਗੜ੍ਹ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਸਮਾਣਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਿਮਰਜੀਤ ਕੌਰ ਫਰਾਂਸਵਾਲਾ ਸਰਪੰਚ ਡਾ. ਗੁਰਮੀਤ ਸਿੰਘ ਬਿੱਟੂ, ਇੰਸਪੈਕਟਰ ਜਸਕਰਨ ਸਿੰਘ, ਜਥੇਦਾਰ ਗੁਰਜੀਤ ਸਿੰਘ ਉੱਪਲੀ, ਕੁਲਜੀਤ ਸਿੰਘ ਮੱਲ੍ਹੀ ,ਦਿਲਬਾਗ ਸਿੰਘ ਸਰੋਆ, ਪ੍ਰਿੰਸ, ਜਗਰੂਪ ਸਿੰਘ ,ਸੋਹਣ ਸਿੰਘ ਵਿਰਕ ਮੌਜੂਦ ਸਨ।