ਐਸਏਐਸ ਨਗਰ (ਮੁਹਾਲੀ): ਇੱਥੋਂ ਦੀ ਉਦਯੋਗਿਕ ਸਿਖਲਾਈ ਸੰਸਥਾ (ਲੜਕੀਆਂ) ਵਿਚ ਨਵੇਂ ਸਾਲ ਦੀ ਆਮਦ ਦੀ ਖੁਸ਼ੀ ਵਿੱਚ ਵਾਲੀਬਾਲ ਮੁਕਾਬਲੇ ਕਰਵਾਏ ਗਏ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਵਿਜੇ ਕੁਮਾਰ ਟਿੰਕੂ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਸ਼ਮਸ਼ੇਰ ਪੁਰਖਾਲਵੀ ਦੀ ਅਗਵਾਈ ਹੇਠ ਹੋਏ ਮੁਕਾਬਲਿਆਂ ਵਿੱਚ ਸਸਟਾਫ਼ ਦੀਆਂ ਦੋ ਟੀਮਾਂ ਵਿੱਚੋਂ ਗਰੁੱਪ-ਬੀ ਨੇ ਗਰੁੱਪ-ਏ ਦੀ ਟੀਮ ਨੂੰ ਬੇਹੱਦ ਫ਼ਸਵੇਂ ਮੁਕਾਬਲੇ ਵਿੱਚ 19-21 ਦੇ ਫ਼ਰਕ ਨਾਲ ਹਰਾਇਆ। -ਖੇਤਰੀ ਪ੍ਰਤੀਨਿਧ