ਨਵੀਂ ਦਿੱਲੀ, 6 ਫਰਵਰੀ
ਬੀਬੀਸੀ ਨੇ ਪਹਿਲਵਾਨ ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਸਮੇਤ ਪੰਜ ਅਥਲੀਟਾਂ ਨੂੰ ਅੱਜ ਸਾਲ ਦੀਆਂ ਸਰਵੋਤਮ ਭਾਰਤੀ ਖਿਡਾਰਨਾਂ ਵਜੋਂ ਨਾਮਜ਼ਦ ਕੀਤਾ ਹੈ। ਇਨ੍ਹਾਂ ਤੋਂ ਇਲਾਵਾ ਵੇਟਲਿਫਟਰ ਮੀਰਾਬਾਈ ਚਾਨੂ, ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਅਤੇ ਮੁੱਕੇਬਾਜ਼ ਨਿਖਤ ਜ਼ਰੀਨ ਸ਼ਾਮਲ ਹਨ। ਜੇਤੂਆਂ ਦਾ ਐਲਾਨ 5 ਮਾਰਚ ਨੂੰ ਕੀਤਾ ਜਾਵੇਗਾ। -ਪੀਟੀਆਈ