ਅਲਮਾਟੀ, 16 ਅਪਰੈਲ
ਓਲੰਪਿਕ ਟਿਕਟ ਹਾਸਲ ਕਰ ਚੁੱਕੀ ਵਿਨੇਸ਼ ਫੋਗਾਟ, ਅੰਸ਼ੂ ਮਲਿਕ ਤੇ ਦਿਵਿਆ ਕਾਕਰਾਨ ਨੇ ਅੱਜ ਏਸ਼ਿਆਈ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਆਪਣੇ ਆਪਣੇ ਮੁਕਾਬਲੇ ਜਿੱਤ ਕੇ ਸੋਨ ਤਗਮੇ ਹਾਸਲ ਕੀਤੇ। ਚੀਨ ਅਤੇ ਜਾਪਾਨ ਦੀ ਗੈਰਹਾਜ਼ਰੀ ਵਿੱਚ ਵਿਨੇਸ਼ ਨੂੰ ਅੱਗੇ ਵਧਣ ’ਚ ਕੋਈ ਪ੍ਰੇਸ਼ਾਨੀ ਨਹੀਂ ਆਈ ਅਤੇ ਉਹ ਆਪਣੇ ਮੁਕਾਬਲੇ ਵਿੱਚ ਬਿਨਾਂ ਅੰਕ ਗਵਾਏ ਹੀ ਫਾਈਨਲ ਵਿੱਚ ਪਹੁੰਚ ਗਈ। 19 ਸਾਲਾ ਅੰਸ਼ੂ ਨੇ ਮੰਗੋਲੀਆ ਦੀ ਬਤਸੇਤਸੇਗ ਅਲਟਾਂਸੇਟਸੇਗ ਨੂੰ ਹਰਾਇਆ। ਇਸੇ ਤਰ੍ਹਾਂ ਸਾਕਸ਼ੀ ਮਲਿਕ ਨੂੰ ਕਾਂਸੀ ਤਗਮਾ ਮਿਲਿਆ ਹੈ। -ਪੀਟੀਆਈ