ਨੈਰੋਬੀ, 22 ਅਗਸਤ
ਭਾਰਤੀ ਅਥਲੀਟ ਸ਼ੈਲੀ ਸਿੰਘ ਅੰਡਰ-20 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਲੰਮੀ ਛਾਲ ਮੁਕਾਬਲੇ ਵਿੱਚ ਅੱਜ ਇਕ ਸੈਂਟੀਮੀਟਰ ਨਾਲ ਇਤਿਹਾਸ ਲਿਖਣ ਤੋਂ ਖੁੰਝ ਗਈ। ਸਿੰਘ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ।
ਸ਼ੈਲੀ(17) ਦਾ ਨਿੱਜੀ ਸਰਵੋਤਮ ਸਕੋਰ 6.59 ਮੀਟਰ ਸੀ, ਜਦੋਂਕਿ ਯੂਰੋਪੀਅਨ ਜੂਨੀਅਰ ਚੈਂਪੀਅਨ ਸਵੀਡਨ ਦੀ ਮਾਜਾ ਅਸਕਾਗ 6.60 ਮੀਟਰ ਦੀ ਛਾਲ ਨਾਲ ਚੈਂਪੀਅਨਸ਼ਿਪ ਦੇ ਆਖਰੀ ਦਿਨ ਸਿਖਰ ’ਤੇ ਰਹੀ। ਯੂਕਰੇਨ ਦੀ ਮਾਰੀਆ ਹੋਰੀਲੋਵਾ 6.50 ਮੀਟਰ ਦੀ ਛਾਲ ਨਾਲ ਤੀਜੇ ਨੰਬਰ ’ਤੇ ਰਹੀ। ਮੁਕਾਬਲੇ ਮਗਰੋਂ ਭਾਵੁਕ ਹੋਈ ਸ਼ੈਲੀ ਨੇ ਕਿਹਾ, ‘‘ਮੈਂ ਥੋੜ੍ਹੀ ਹੋਰ ਦੂਰ ਛਾਲ ਮਾਰ ਕੇ ਸੋਨ ਤਗ਼ਮਾ ਜਿੱਤ ਸਕਦੀ ਸੀ।’ -ਪੀਟੀਆਈ