ਆਰਹਸ: ਤਜਰਬੇਕਾਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੂੰ ਸੱਟ ਲੱਗਣ ਕਾਰਨ ਸਪੇਨ ਖ਼ਿਲਾਫ਼ ਊਬਰ ਕੱਪ ਫਾਈਨਲਜ਼ ਦੇ ਪਹਿਲੇ ਮੁਕਾਬਲੇ ਤੋਂ ਲਾਂਭੇ ਹੋਣਾ ਪਿਆ ਪਰ ਖਿਡਾਰੀਆਂ ਦੇ ਦਮਦਾਰ ਪ੍ਰਦਰਸ਼ਨ ਨਾਲ ਭਾਰਤ ਨੇ ਐਤਵਾਰ ਨੂੰ ਇੱਥੇ 3-2 ਦੀ ਜਿੱਤ ਨਾਲ ਆਗਾਜ਼ ਕੀਤਾ। ਲੰਡਨ ਓਲੰਪਿਕ ਦੀ ਕਾਂਸੀ ਦਾ ਤਗਮਾ ਜੇਤੂ ਸਾਇਨਾ ਨੂੰ ਲੱਕ ਦੇ ਦਰਦ ਕਾਰਨ ਸਪੇਨ ਦੀ ਕਲਾਰਾ ਅਜੁਰਮੇਂਡੀ ਖ਼ਿਲਾਫ਼ ਮੁਕਾਬਲੇ ਤੋਂ ਹਟਣਾ ਪਿਆ। ਇਸ ਸਮੇਂ ਉਹ ਪਹਿਲੀ ਖੇਡ ਵਿੱਚ 20-22 ਤੋਂ ਹਾਰ ਗਈ ਸੀ। ਮਾਲਵਿਕਾ ਬੰਸੋੜ ਨੇ ਉੱਘੇ ਖਿਡਾਰੀ ਬੀਟ੍ਰੀਜ ਕੋਰਾਲੇਸ ਨੂੰ 21-13, 21-15 ਨਾਲ ਜਿੱਤ ਦਰਜ ਕਰਕੇ ਸਕੋਰ ਨੂੰ ਇਕ-ਇਕ ਕਰ ਦਿੱਤਾ। -ਪੀਟੀਆਈ