ਪੱਤਰ ਪ੍ਰੇਰਕ
ਯਮੁਨਾਨਗਰ,18 ਨਵੰਬਰ
ਉੱਤਰਾਖੰਡ ਦੇ ਸਰਮੰਗ ਐਡਵੇਂਚਰ ਟੂਰ ਵੱਲੋਂ ਕਰਵਾਈ ਸੱਤ ਡੇਅ ਵਿੰਟਰ ਚੈਲੇਂਜ ਦੌੜ ਵਿੱਚ 202 ਕਿਲੋਮੀਟਰ ਦੌੜ ਕੇ ਜ਼ਿਲ੍ਹੇ ਦੇ ਵਰਿੰਦਰ ਤਿਆਗੀ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ । ਇਹ ਇੱਕ ਵਰਚੁਐਲ ਪ੍ਰਤੀਯੋਗਤਾ ਸੀ ਜਿਸ ਵਿੱਚ ਪੁਰਸ਼ ਅਤੇ ਮਹਿਲਾ ਦੌੜਾਕਾਂ ਨੇ ਹਿੱਸਾ ਲਿਆ ਜਿਨ੍ਹਾਂ ’ਤੇ ਐਪ ਰਾਹੀਂ ਨਜ਼ਰ ਰੱਖੀ ਜਾ ਰਹੀ ਸੀ । ਛੇ ਤੋਂ 12 ਨਵੰਬਰ ਤੱਕ ਚੱਲੀ ਪ੍ਰਤਿਯੋਗਤਾ ਵਿੱਚ ਸਾਰੇ ਪ੍ਰਤਿਭਾਗੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਦੌੜਨਾ ਸੀ । ਨਤੀਜਿਆ ਵਿੱਚ ਦੂਜਾ ਸਥਾਨ ਭਗਵੰਤਾ ਨੇ 144.08 ਕਿਲੋਮੀਟਰ ਚਲ ਕੇ ਹਾਸਲ ਕੀਤਾ ਜਦਕਿ ਤੀਸਰੇ ਸਥਾਨ ’ਤੇ ਕੁਰੈਤ ਉਲਐਨ ਨੇ 142.57 ਕਿਲੋਮੀਟਰ ਦੌੜ ਕੇ ਹਾਸਿਲ ਕੀਤਾ । ਇਸ ਪ੍ਰਤਿਯੋਗਤਾ ਦੇ ਆਯੋਜਕ ਅਨਿਲ ਕੁਮਾਰ ਨੇ ਦੱਸਿਆ ਕਿ ਇਸ ਪ੍ਰ੍ਰਤਿਯੋਗਤਾ ਦਾ ਮੰਤਵ ਲੋਕਾਂ ਵਿੱਚ ਦੌੜ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਕਰੋਨਾ ਕਾਰਨ ਜੇਤੂਆਂ ਨੂੰ ਆਨਲਾਈਨ ਸਰਟੀਫਿਕੇਟ ਭੇਜੇ ਗਏ ਹਨ । ਜੇਤੂ ਵਰਿੰਦਰ ਤਿਆਗੀ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਦੌੜ ਲਗਾ ਰਹੇ ਹਨ ਪਰ ਦਿਲ ਦੇ ਆਪ੍ਰੇਸ਼ਨ ਤੋਂ ਬਾਅਦ ਉਨ੍ਹਾਂ ਹੁਣ ਅਭਿਆਸ ਘੱਟ ਕਰ ਦਿੱਤਾ ਸੀ । ਉਨ੍ਹਾਂ ਦੱਸਿਆ ਕਿ ਉਨ੍ਹਾਂ ਵਿੱਚ ਇਸ ਦੌੜ ਨੂੰ ਜਿੱਤਣ ਦਾ ਜਨੂਨ ਸੀ ।