ਆਬੂਧਾਬੀ: ਯੂਏਈ ਤੇ ਆਇਰਲੈਂਡ ਵਿਚਾਲੇ ਲੜੀ ਸ਼ੁਰੂ ਹੋਣ ਤੋਂ ਪਹਿਲਾਂ ਯੂਏਈ ਦੀ ਕ੍ਰਿਕਟ ਟੀਮ ਦੇ ਦੋ ਖਿਡਾਰੀਆਂ ਦੀ ਕਰੋਨਾ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ। ਅਮੀਰਾਤ ਕ੍ਰਿਕਟ ਬੋਰਡ ਨੇ ਪੁਸ਼ਟੀ ਕੀਤੀ ਹੈ ਕਿ ਯੂਏਈ ਦੇ ਉਪ ਕਪਤਾਨ ਚਿਰਾਗ ਸੂਰੀ ਅਤੇ ਆਰਿਅਨ ਲਾਕੜਾ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਮਗਰੋਂ ਦੋਹਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਵੈੱਸਟ ਇੰਡੀਜ਼ ਦਾ ਕ੍ਰਿਕਟ ਖਿਡਾਰੀ ਰੋਮਾਰੀਓ ਸ਼ੇਫਰਡ ਵੀ ਕਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਆਈਏਐੱਨਐੱਸ