ਬਰਮਿੰਘਮ, 3 ਅਗਸਤ
ਭਾਰਤੀ ਜੂਡੋ ਖਿਡਾਰਨ ਤੂਲਿਕਾ ਮਾਨ ਨੇ ਇੱਥੇ ਔਰਤਾਂ ਦੇ 78 ਕਿਲੋਗ੍ਰਾਮ ਵਰਗ ਦੇ ਫਾਈਨਲ ਵਿਚ ਪਹੁੰਚ ਕੇ ਰਾਸ਼ਟਰਮੰਡਲ ਖੇਡਾਂ ਵਿਚ ਇਕ ਤਗਮਾ ਪੱਕਾ ਕਰ ਦਿੱਤਾ ਹੈ। ਚਾਰ ਵਾਰ ਦੀ ਰਾਸ਼ਟਰੀ ਚੈਂਪੀਅਨ ਤੂਲਿਕਾ (22) ਪਹਿਲੇ ਮੁਕਾਬਲੇ ਵਿਚ ਪੱਛੜ ਰਹੀ ਸੀ ਪਰ ‘ਇਪੋਨ’ (ਵਿਰੋਧੀ ਨੂੰ ਪਿੱਠ ਦੇ ਭਾਰ ਜ਼ੋਰ ਨਾਲ ਸੁੱਟਣਾ) ਦੀ ਬਦੌਲਤ ਨਿਊਜ਼ੀਲੈਂਡ ਦੀ ਸਿਡਨੀ ਐਂਡਰਿਊਜ਼ ਨੂੰ ਸੈਮੀਫਾਈਨਲ ਵਿਚ ਤਿੰਨ ਮਿੰਟ ਵਿਚ ਹੀ ਹਰਾ ਕੇ ਫਾਈਨਲ ਵਿਚ ਪਹੁੰਚ ਗਈ। ਇਕ ਹੋਰ ਭਾਰਤੀ ਦੀਪਕ ਦੇਸਵਾਲ ਪੁਰਸ਼ਾਂ ਦੇ 100 ਕਿਲੋਗ੍ਰਾਮ ਵਰਗ ਦੇ ਰੇਪਸ਼ਾਜ ਵਿਚ ਫਿਜੀ ਦੇ ਤੇਵਿਤਾ ਤਾਕਾਵਾਇਆ ਤੋਂ ਹਾਰ ਗਏ। ਭਾਰਤ ਨੇ ਹੁਣ ਤੱਕ ਜੂਡੋ ਮੁਕਾਬਲੇ ਵਿਚ ਦੋ ਤਗਮੇ ਜਿੱਤੇ ਹਨ। -ਪੀਟੀਆਈ